ਲੁਧਿਆਣਾ ਬਲਾਸਟ : ਮਰਨ ਵਾਲੇ ਦੀ ਬਾਂਹ ‘ਤੇ ਬਣਿਆ ਸੀ ਖੰਡੇ ਦਾ ਟੈਟੂ, ਅਜੇ ਤੱਕ ਨਹੀਂ ਹੋਈ ਪਛਾਣ

0
1614

ਲੁਧਿਆਣਾ | ਕੋਰਟ ਕੰਪਲੈਕਸ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਦੀ ਜਾਂਚ ਕਈ ਕੇਂਦਰੀ ਏਜੰਸੀਆਂ ਕਰ ਰਹੀਆਂ ਹਨ ਪਰ ਹੁਣ ਤੱਕ ਮਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।

ਫਿਲਹਾਲ ਪੁਲਿਸ ਇਹ ਮੰਨ ਕਿ ਚੱਲ ਰਹੀ ਹੈ ਕਿ ਮਰਨ ਵਾਲਾ ਹੀ ਬੰਬ ਲਗਾਉਣ ਆਇਆ ਸੀ ਅਤੇ ਇਹ ਬੰਬ ਉਸ ਦੇ ਬਾਹਰ ਨਿਕਲਣ ਤੋਂ ਬਾਅਦ ਫਟਣਾ ਸੀ ਪਰ ਉਹ ਪਹਿਲਾਂ ਹੀ ਫੱਟ ਗਿਆ।

ਬੰਬ ਧਮਾਕੇ ਵਿੱਚ ਮਰਨ ਵਾਲੇ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਧਮਾਕੇ ਕਾਰਨ ਉਸ ਦੇ ਸ਼ਰੀਰ ਦੇ ਕਈ ਟੁੱਕੜੇ ਹੋ ਗਏ ਸਨ। ਮਰਨ ਵਾਲੇ ਦੀ ਇੱਕ ਬਾਂਹ ਮਿਲੀ ਹੈ ਜਿਸ ‘ਤੇ ਖੰਡੇ ਦਾ ਟੈਟੂ ਮਿਲਿਆ ਹੈ।

ਫਿਲਹਾਲ ਇਹ ਸਾਬਤ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਾ ਹੀ ਬੰਬ ਲੈ ਕੇ ਆਇਆ ਸੀ। ਇਹ ਵੀ ਹੋ ਸਕਦਾ ਹੈ ਕਿ ਕੋਈ ਪਹਿਲਾਂ ਹੀ ਬੰਬ ਲਗਾ ਕੇ ਚਲਾ ਗਿਆ ਹੋਵੇ ਅਤੇ ਬੰਬ ਫਟਣ ਨਾਲ ਇਸ ਨੌਜਵਾਨ ਦੀ ਮੌਤ ਹੋਵੇ।

ਧਮਾਕੇ ਤੋਂ ਬਾਅਦ ਹੀ ਕੋਰਟ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਉਸ ਵਿੱਚ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਐਨਆਈਏ ਸਮੇਤ ਕਈ ਕੇਂਦਰੀ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੋਣਾਂ ਨੇੜੇ ਹੋਣ ਵਾਲੇ ਇਸ ਧਮਾਕੇ ਨੇ ਪੂਰੇ ਪੰਜਾਬ ਨੂੰ ਹਿਲਾ ਕਿ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਲੋਕ ਪਹਿਲਾਂ ਹੀ ਡਰੇ ਹੋਏ ਸਨ ਪਰ ਹੁਣ ਇਸ ਘਟਨਾ ਤੋਂ ਬਾਅਦ ਸਹਿਮ ਵੱਧ ਗਿਆ ਹੈ। ਤੁਸੀਂ ਬੰਬ ਧਮਾਕੇ ਦੀ

ਇਸ ਘਟਨਾ ਬਾਰੇ ਕੀ ਸੋਚਦੇ ਹੋ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…