ਹੁਸ਼ਿਆਰਪੁਰ (ਅਮਰੀਕ ਕੁਮਾਰ) | ਜਰਮਨ ਪੁਲਿਸ ਨੇ ਦੇਰ ਰਾਤ ਖਾਲਿਸਤਾਨ ਫੋਰਸ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਤਾਨੀ ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਪੈਂਦੇ ਪਿੰਡ ਮਨਸੂਰਪੁਰ ਨਾਲ ਸਬੰਧਤ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਜਰਮਨ ਵਿੱਚ ਆਪਣੇ ਭੈਣ-ਭਰਾਵਾਂ ਨਾਲ ਰਹਿ ਰਿਹਾ ਹੈ।
ਜਸਵਿੰਦਰ ਦੇ ਪਿਤਾ ਅਨੁਸਾਰ ਉਸ ਦਾ ਆਪਣੇ ਬੇਟੇ ਨਾਲ ਕੋਈ ਸੰਪਰਕ ਨਹੀਂ ਹੈ ਕਿਉਂਕਿ ਉਹ ਜਰਮਨ ਜਾਣ ਤੋਂ ਬਾਅਦ ਕਦੇ ਭਾਰਤ ਵਾਪਸ ਨਹੀਂ ਆਇਆ, ਉਸ ਨੂੰ ਕਿਸੇ ਜਾਲ ਵਿੱਚ ਫਸਿਆ ਜਾ ਰਿਹਾ ਹੈ।