ਲੁਧਿਆਣਾ ਦੇ ਭਾਜਪਾ ਨੇਤਾ ਸੰਨੀ ਕੈਂਥ ਨੂੰ ਮਿਲੀ ਧਮਕੀ -ਭਾਜਪਾ ਦਾ ਪ੍ਰਚਾਰ ਕਰਨ ਜਾਵੇਗਾ ਤਾਂ ਪੈਰਾਂ ‘ਤੇ ਵਾਪਸ ਨਹੀਂ ਆਵੇਗਾ

0
271

ਲੁਧਿਆਣਾ | ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਧਮਕੀਆਂ ਮਿਲ ਰਹੀਆਂ ਹਨ। ਸੰਨੀ ਕੈਂਥ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਭਾਜਪਾ ਵਿਚ ਸ਼ਾਮਲ ਹੋਇਆ ਹੈ ਅਤੇ ਦਿਹਾਤੀ ਦਾ ਪ੍ਰਧਾਨ ਬਣਿਆ ਹੈ, ਉਸ ਦਿਨ ਤੋਂ ਉਸ ਨੂੰ ਖਾਲਿਸਤਾਨੀਆਂ ਦੇ ਫੋਨ ਆ ਰਹੇ ਹਨ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਸੰਨੀ ਨੂੰ ਵਟਸਐਪ ‘ਤੇ ਮੈਸੇਜ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਸਿੱਖਾਂ ਅਤੇ ਪੰਜਾਬ ਦੀ ਵਿਰੋਧੀ ਪਾਰਟੀ ਭਾਜਪਾ ਦਾ ਫੁੱਲ ਫੜਣ ਲਈ ਆਰ.ਐਸ.ਐਸ ਨੂੰ ਆਪਣਾ ਜ਼ਮੀਰ ਕਿੰਨੇ ‘ਚ ਵੇਚਿਆ ਹੈ। ਜੇਕਰ ਭਾਜਪਾ ਦੀਆਂ ਮੀਟਿੰਗਾਂ ਕਰਨ ਲਈ ਕਿਸੇ ਵੀ ਪਿੰਡ ਵਿੱਚ ਜਾਵੇਗਾ ਤਾਂ ਆਪਣੇ ਪੈਰਾਂ ‘ਤੇ ਵਾਪਸ ਨਹੀਂ ਆਵੇਗਾ। ਇਸ ਦੇ ਨਾਲ ਹੀ ਬਦਮਾਸ਼ਾਂ ਨੇ ਇਹ ਵੀ ਕਿਹਾ ਕਿ ਉਹ ਪਿੱਠ ਵਿੱਚ ਛੁਰਾ ਨਹੀਂ ਮਾਰਨਗੇ। ਸੀਨੇ ‘ਤੇ ਭੰਗੜਾ ਪਾ ਕੇ ਜਾਣਗੇ। ਤੇਰਾ ਕਾਊਂਟਡਾਊਨ ਸ਼ੁਰੂ।

ਸੰਨੀ ਕੰਠ ਨੇ ਦੱਸਿਆ ਕਿ ਪਾਕਿਸਤਾਨ ਦੇ 923461295870 ਤੋਂ ਵਟਸਐਪ ਕਾਲਾਂ ਆ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਬਦਮਾਸ਼ ਉਸ ਨੂੰ ਪਿਸਤੌਲ ਦੀ ਫੋਟੋ ਵਟਸਐਪ ‘ਤੇ ਭੇਜ ਰਹੇ ਹਨ। ਉਹ ਵੌਇਸ ਮੈਸੇਜ ਭੇਜ ਰਿਹਾ ਹੈ ਕਿ ਉਹ ਮੇਰੇ ਸਿਰ ਵਿੱਚ ਗੋਲੀ ਚਲਾ ਦੇਵੇਗਾ। ਸੰਨੀ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਕੋਲ ਜਾ ਕੇ ਸ਼ਿਕਾਇਤ ਕਰਨਗੇ।

ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ ਸੰਨੀ ਕੈਂਥ ਇੱਕ ਮਹੀਨਾ ਪਹਿਲਾਂ ਜਲੰਧਰ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਸੂਬਾ ਪ੍ਰਧਾਨ ਸ਼ਰਮਾ ਵੱਲੋਂ ਸੰਨੀ ਕੈਂਥ ਨੂੰ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।