ਲੁਧਿਆਣਾ, 29 ਅਕਤੂਬਰ| ਲੁਧਿਆਣਾ ਵਿੱਚ ਹਲਕਾ ਸੈਂਟਰਲ ਵਿੱਚ ਆਸ਼ੀਸ਼ ਫਾਊਂਡੇਸ਼ਨ ਦੁਆਰਾ ਜਨਕਪੁਰੀ ਵਿੱਚ ਨਾਈਟ ਕ੍ਰਿਕਟ ਟੂਰਨਾਮੈਂਟ ਬੀਤੀ ਰਾਤ ਕਰਵਾਇਆ ਜਾਣਾ ਸੀ। ਪਰ ਟੂਰਨਾਮੈਂਟ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ।
ਟੂਰਨਾਮੈਂਟ ਕਰਵਾਉਣ ਦੀ ਮਨਜ਼ੂਰੀ ਨਾ ਹੋਣ ਕਾਰਨ ਪੁਲਿਸ ਨੇ ਟੂਰਨਾਮੈਂਟ ਵਿਚਾਲੇ ਹੀ ਰੋਕ ਦਿੱਤਾ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਫੋਰਸ ਮੌਕੇ ਉਤੇ ਪਹੁੰਚੀ ਸੀ। ਕਰੀਬ ਰਾਤ 12 ਵਜੇ ਤੱਕ ਪੁਲਿਸ ਨਾਲ ਅਯੋਜਕਾਂ ਦੀ ਕਹਾ ਸੁਣੀ ਹੋ ਰਹੀ ਸੀ। ਅੰਤ ਦੇਰ ਰਾਤ ਟੂਰਨਮੈਂਟ ਨੂੰ ਰੱਦ ਕਰਨਾ ਪਿਆ। ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਟੂਰਨਾਮੈਂਟ ਦੇ ਮੈਨੇਜਰ ਸੋਨੂੰ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੁਆਰਾ 13 ਅਕਤੂਬਰ ਨੂੰ ਟੂਰਨਾਮੈਂਟ ਦੇ ਆਯੋਜਨ ਲਈ ਮਨਜ਼ੂਰੀ ਦੀ ਫਾਈਲ ਜਮ੍ਹਾ ਕਰਾਈ ਗਈ ਸੀ।
ਇੱਕ ਦਿਨ ਪਹਿਲਾਂ ਟੂਰਨਾਮੈਂਟ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਗਿਆ ਹੈ ਜੋ ਸਰਾਸਰ ਧੱਕੇਸ਼ਾਹੀ ਹੈ। ਸੋਨੂੰ ਨੇ ਕਿਹਾ ਕਿ ਉਸ ਦੇ ਨਾਲ ਸਿਆਸੀ ਰੰਜਿਸ਼ ਰੱਖੀ ਗਈ ਹੈ ਜਿਸ ਕਾਰਨ ਇਸ ਟੂਰਨਾਮੈਂਟ ਦੀ ਮਨਜ਼ੂਰੀ ਇੱਕ ਦਿਨ ਪਹਿਲਾਂ ਕੈਂਸਿਲ ਹੋਈ ਹੈ। ਉਨ੍ਹਾਂ ਦੀ ਸੰਸਥਾ ਦੁਆਰਾ ਕਰੀਬ 2 ਤੋਂ ਅਢਾਈ ਲੱਖ ਰੂਪਏ ਇਸ ਟੂਰਨਾਮੈਂਟ ਇਸ ਟੂਰਨਾਮੈਂਟ ਦੇ ਆਯੋਜਨ ਉਤੇ ਖਰਚੇ ਗਏ ਸਨ। ਸਾਰੀਆਂ ਤਿਆਰੀਆਂ ਮੰਚ, ਟਰਾਫੀਆਂ ਸਭ ਕੁਝ ਬਣਵਾਇਆ ਗਿਆ ਹੈ ਪਰ ਮੌਕੇ ‘ਤੇ ਪੁਲਿਸ ਨੇ ਮੈਚ ਬੰਦ ਕਰਵਾ ਕੇ ਨੌਜਵਾਨਾਂ ਦਾ ਦਿਲ ਤੋੜਿਆ ਹੈ।
ਵਿਧਾਇਕ ਪਰਾਸ਼ਰ ਅਤੇ ਵਿਧਾਇਕ ਪੁੱਤਰ ਨਹੀਂ ਉਠਾ ਰਹੇ
ਸੋਨੂੰ ਭਾਰਦਵਾਜ ਨੇ ਕਿਹਾ ਕਿ ਸਿਆਸੀ ਦਬਾਅ ਦੇ ਚਲਦਿਆਂ ਟੂਰਨਾਮੈਂਟ ਰੱਦ ਕਰਵਾਇਆ ਗਿਆ ਹੈ। ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਉਨ੍ਹਾਂ ਦਾ ਬੇਟਾ ਕੋਈ ਵੀ ਫੋਨ ਨਹੀਂ ਉਠਾ ਰਿਹਾ।
ਮਨਜ਼ੂਰੀ ਨਾ ਹੋਣ ਦੇ ਕਾਰਨ ਕਰਵਾਇਆ ਰੱਦ -ਜਾਂਚ ਅਧਿਕਾਰੀ ਰਛਪਾਲ ਸਿੰਘ
ਟੂਰਨਾਮੈਂਟ ਰੱਦ ਕਰਵਾਉਣ ਨੂੰ ਲੈ ਕੇ ਜਾਂਚ ਅਧਿਕਾਰੀ ਰਸ਼ਪਾਲ ਸਿੰਘ ਨੇ ਕਿਹਾ ਕਿ ਆਯੋਜਕਾਂ ਕੋਲ ਟੂਰਨਾਮੈਂਟ ਦੀ ਪ੍ਰਮੀਸ਼ਨ ਨਹੀਂ ਸੀ। ਨੌਜਵਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਟੂਰਨਾਮੈਂਟ ਮਨਜ਼ੂਰੀ ਲੈ ਕੇ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਧਾਨ ਕੀਤੀ ਜਾ ਸਕੇ।