ਲੁਧਿਆਣਾ : ਬਾਈਕ ‘ਤੇ ਜਾਂਦੇ ਵਿਦੇਸ਼ੀ ਵਿਦਿਆਰਥੀ ਨਾਲ ਵਾਪਰਿਆ ਹਾਦਸਾ, ਚਾਈਨਾ ਡੋਰ ਨੇ ਕੀਤਾ ਗੰਭੀਰ ਜ਼ਖਮੀ

0
1009

ਲੁਧਿਆਣਾ | ਚਾਈਨਾ ਡੋਰ ਕਾਰਨ ਰੋਜ਼ਾਨਾ ਕਈ ਘਟਨਾਵਾਂ ਵਾਪਰਦੀਆਂ ਹਨ ਪਰ ਪਤੰਗਾਂ ਦੇ ਸ਼ੌਕੀਨ ਡੋਰ ਦੀ ਬਜਾਏ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਬਾਜ਼ ਨਹੀਂ ਆਉਂਦੇ। ਲਾਪ੍ਰਵਾਹੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪਤੰਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਈਨਾ ਡੋਰ ਨਾਲ ਪਤੰਗ ਉਡਾਏ ਜਾ ਰਹੇ ਹਨ। ਡਾਕਟਰ ਨੇ ਦੱਸਿਆ ਕਿ ਇਨ੍ਹਾਂ ਦਾ ਐਕਸੀਡੈਂਟ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਹੋਇਆ ਹੈ, ਜਿਸ ਵਿਚ ਦੋਵੇਂ ਵਿਦਿਆਰਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜੋ ਬਾਈਕ ਚਲਾ ਰਿਹਾ ਸੀ, ਉਸ ਦੇ ਹੱਥ ਵਿਚ ਡੋਰ ਫਸਣ ਨਾਲ ਖੂਨ ਨਿਕਲ ਗਿਆ ।

ਦੂਜੀ ਵਿਦਿਆਰਥਣ ਦੀ ਲੱਤ ‘ਤੇ ਹੱਡੀ ਦੀ ਇੰਜਰੀ ਲੱਗ ਰਹੀ ਹੈ। ਮੈਡੀਕਲ ਜਾਂਚ ਜਾਰੀ ਹੈ। ਮਾਮਲਾ ਸਮਰਾਲਾ ਦਾ ਹੈ ਜਿਥੇ ਚਾਈਨਾ ਡੋਰ ਨਾਲ ਇਕ ਵਿਦੇਸ਼ੀ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੇ ਹੱਥ ਨੂੰ 15 ਟਾਂਕੇ ਲੱਗੇ ਤੇ ਸਿਰ ਵੀ ਫਟ ਗਿਆ ਜਦੋਂਕਿ ਇਕ ਹੋਰ ਕੁੜੀ ਵੀ ਜ਼ਖਮੀ ਹੋ ਗਈ। ਦੋਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਦੋਵੇਂ ਵਿਦਿਆਰਥੀ ਕਾਲਜ ‘ਚ ਪੜ੍ਹਦੇ ਹਨ। ਦੋਵੇਂ ਜਦੋਂ ਕਟਾਣੀ ਤੋਂ ਹੀਰਾ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ‘ਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।