ਲੁਧਿਆਣਾ : ਘਰ ਵਾਲੇ ਨਾਲ ਲੜ ਕੇ ਮਹਿਲਾ ਨੇ 2 ਬੱਚੀਆਂ ਸਣੇ ਨਹਿਰ ‘ਚ ਮਾਰੀ ਛਾਲ

0
391

ਲੁਧਿਆਣਾ| ਲੁਧਿਆਣਾ ਵਿਚ ਇਕ ਵਿਆਹੁਤਾ ਨੇ ਦੋ ਬੱਚੀਆਂ ਸਣ ਨਹਿਰ ਵਿਚ ਛਾਲ ਮਾਰ ਦਿੱਤੀ। ਆਸ-ਪਾਸ ਮੌਜੂਦ ਲੋਕਾ ਨੇ ਮਹਿਲਾ ਨੂੰ ਨਹਿਰ ਵਿਚ ਛਾਲ ਮਾਰਦੇ ਦੇਖ ਸ਼ੋਰ ਮਚਾਇਆ। ਗੋਤਾਖੋਰਾਂ ਦੀ ਮਦਦ ਨਾਲ ਮਹਿਲਾ ਤੇ ਉਸ ਦੀ 2 ਮਹੀਨੇ ਦੀ ਬੱਚੀ ਨੂੰ ਬਾਹਰ ਕੱਢਿਆ ਗਿਆ। ਜਦੋਂ ਕਿ ਦੂਜੀ 6 ਸਾਲਾ ਬੱਚੀ ਦਾ ਕਿਤੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੀ ਦੇ ਨਹਿਰ ਵਿਚ ਰੁੜ੍ਹਨ ਦੀ ਸ਼ੰਕਾ ਦੱਸੀ ਜਾ ਰਹੀ ਹੈ।

ਬੇਹੋਸ਼ੀ ਦੀ ਹਾਲਤ ਵਿਚ ਮਹਿਲਾ ਤੇ ਉਸ ਦੀ ਧੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਦੇਰ ਸ਼ਾਮ ਤੱਕ ਮਹਿਲਾ ਨੇ ਹਸਪਤਾਲ ਦੇ ਡਾਕਟਰ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਵਿਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਦੇ ਬਾਅਦ ਮਹਿਲਾ ਨੇ ਦੱਸਿਆ ਕਿ ਉਸ ਦਾ ਨਾਂ ਕੁਲਦੀਪ ਕੌਰ ਹੈ। ਉਹ ਸਾਹਨੇਵਾਲ ਦੇ ਏਰੀਆ ਵਿਚ ਰਹਿੰਦੀ ਹੈ।

ਪਤੀ ਨਾਲ ਸ਼ੁੱਕਰਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੀ ਕਿਹਾ ਸੁਣੀ ਹੋ ਗਈ। ਜਿਸ ਦੇ ਬਾਅਦ ਉਸ ਨੇ ਧੀਆਂ ਨੂੰ ਨਾਲ ਲੈ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਹਸਪਤਾਲ ਵਿਚ ਦਾਖਲ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸਮਰਾਲਾ ਦੇ ਐੱਸਐੱਚਓ ਭਿੰਡਰ ਸਿੰਘ ਨੇ ਦੱਸਿਆ ਕਿ ਲਾਪਤਾ ਬੱਚੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਮਹਿਲਾ ਨੇ ਪਤੀ ਨਾਲ ਕਹਾ-ਸੁਣੀ ਦੇ ਬਾਅਦ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।