ਲੁਧਿਆਣਾ : ਹਦਾਇਤ ਨਾ ਮੰਨਣ ‘ਤੇ ਮਾਰਕੀਟ ਕਮੇਟੀ ਨੇ ਮੰਡੀ ਦੀਆਂ ਸੜਕਾਂ ਤੋਂ ਚੁਕਵਾਈਆਂ ਫੜ੍ਹੀਆਂ, ਕੰਢੇ ਤੇ ਸਬਜ਼ੀਆਂ ਲਈਆਂ ਕਬਜ਼ੇ ‘ਚ

0
71

ਲੁਧਿਆਣਾ | ਇਥੋਂ ਦੇ ਬਹਾਦਰ ਕੇ ਰੋਡ ਕੋਲ ਮੰਡੀ ਦੀਆਂ ਸੜਕਾਂ ‘ਤੇ ਸਬਜ਼ੀ ਵੇਚਣ ਵਾਲਿਆਂ ਨੂੰ ਸਮੇਂ-ਸਮੇਂ ‘ਤੇ ਮਾਰਕੀਟ ਕਮੇਟੀ ਵੱਲੋਂ ਹਦਾਇਤ ਕੀਤੀ ਜਾ ਰਹੀ ਸੀ।

ਬੀਤੇ 2 ਦਿਨ ਪਹਿਲਾਂ ਕਮੇਟੀ ਸਕੱਤਰ ਜਸਮੀਤ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਮੰਡੀ ਦਾ ਦੌਰਾ ਕੀਤੀ ਗਿਆ ਤੇ ਫੜ੍ਹੀਆਂ ਵਾਲਿਆਂ ਨੂੰ ਸੜਕਾਂ ‘ਤੇ ਫੜ੍ਹੀਆਂ ਹਟਾਉਣ ਲਈ 2 ਦਿਨ ਦਾ ਸਮਾਂ ਦਿੱਤਾ ਸੀ ਪਰ ਹਦਾਇਤ ਦਾ ਕੋਈ ਵੀ ਅਸਰ ਨਾ ਹੁੰਦਾ ਵੇਖ ਟੀਮ ਵੱਲੋਂ ਮੰਡੀ ਵਿਚ ਲੱਗਣ ਵਾਲੀਆਂ ਫੜ੍ਹੀਆਂ ਨੂੰ ਉਥੋਂ ਚੁਕਵਾਇਆ ਗਿਆ। ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਫੜ੍ਹੀ ਧਾਰਕਾਂ ਦੇ ਇਲੈਕਟ੍ਰੋਨਿਕ ਕੰਢੇ ਅਤੇ ਤਿਰਪਾਲਾਂ ਸਬਜ਼ੀਆਂ ਕਬਜ਼ੇ ਵਿਚ ਲੈ ਗਏ।