ਲੁਧਿਆਣਾ | ਇਥੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ 2 ਮਹੀਨੇ ਬਾਅਦ ਸਹੁਰੇ ਘਰੋਂ ਗਹਿਣੇ ਅਤੇ ਪੈਸੇ ਲੈ ਕੇ ਵਹੁਟੀ ਫ਼ਰਾਰ ਹੋ ਗਈ। ਇਨਸਾਫ਼ ਲਈ ਪੁਲਿਸ ਕਮਿਸ਼ਨਰ ਦਫ਼ਤਰ ਪਰਿਵਾਰ ਪਹੁੰਚਿਆ। ਲੁਧਿਆਣਾ ਵਿਚ ਇਕ ਨਵੀਂ-ਨਵੇਲੀ ਦੁਲਹਨ ਵੱਲੋਂ ਸਹੁਰੇ ਪਰਿਵਾਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜੀ ਆਪਣੇ ਸਹੁਰੇ ਪਰਿਵਾਰ ਘਰੋਂ ਗਹਿਣੇ ਤੇ ਪੈਸੇ ਆਦਿ ਲੈ ਕੇ ਫਰਾਰ ਹੋ ਗਈ।
ਪੀੜਤ ਪਰਿਵਾਰ ਅਤੇ ਮੌਜੂਦ ਪਤਵੰਤੇ ਲੋਕਾਂ ਨੇ ਦੱਸਿਆ ਕਿ ਉਕਤ ਔਰਤ ਦੇ ਵਿਆਹ ਤੋਂ ਪਹਿਲਾਂ ਕਿਸੇ ਵਿਅਕਤੀ ਨਾਲ ਸੰਬੰਧ ਸਨ। ਜਿਹੜੀ ਵਿਆਹ ਤੋਂ ਕਰੀਬ 2 ਮਹੀਨਿਆਂ ਬਾਅਦ ਉਸ ਨਾਲ ਗੱਡੀ ਵਿਚ ਬੈਠ ਕੇ ਚਲੀ ਗਈ ਅਤੇ ਹਾਲੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਾ। ਉਹ ਉਨ੍ਹਾਂ ਦੇ ਲੱਖਾਂ ਰੁਪਏ ਦੇ ਗਹਿਣੇ, ਪੈਸੇ ਅਤੇ ਮੋਬਾਇਲ ਲੈ ਗਈ। ਵਿਆਹੁਤਾ ਦੇ ਉਸ ਦੇ ਪ੍ਰੇਮੀ ਨਾਲ ਭੱਜਣ ਦੇ ਇਲਜ਼ਾਮ ਲੱਗ ਰਹੇ ਹਨ।