ਲੁਧਿਆਣਾ : ਮੰਦਿਰ ਮੱਥਾ ਟੇਕਣ ਜਾਂਦੀ ਔਰਤ ਦੀ ਧੌਣ ‘ਤੇ ਦਾਤ ਰੱਖ ਕੇ ਲੁੱਟੀਆਂ ਸੋਨੇ ਦੀਆਂ ਵਾਲੀਆਂ

0
814

ਲੁਧਿਆਣਾ | ਇਥੋਂ ਇਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਬੇਟੇ ਨਾਲ ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਜਾ ਰਹੀ ਔਰਤ ਦੇ ਗਲੇ ‘ਤੇ ਦਾਤਰ ਰੱਖ ਕੇ 2 ਮੁਲਜ਼ਮਾਂ ਨੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ। ਸੂਚਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਥਾਣਾ ਦੁੱਗਰੀ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਸੋਨੇ ਦੀਆਂ ਵਾਲੀਆਂ ਅਤੇ ਵਾਰਦਾਤ ਵਿਚ ਵਰਤਿਆ ਦਾਤਰ ਬਰਾਮਦ ਕਰ ਲਿਆ ਹੈ।

ਅਰਬਨ ਅਸਟੇਟ ਫੇਜ਼ 1 ਦੇ ਰਹਿਣ ਵਾਲੇ ਯੋਗਰਾਜ ਨੇ ਦੱਸਿਆ ਕਿ ਸਵੇਰ ਵੇਲੇ ਉਹ ਆਪਣੀ ਮਾਤਾ ਕਮਲਾ ਦੇਵੀ ਨਾਲ ਦੁਰਗਾ ਮਾਤਾ ਮੰਦਿਰ ਵਿਚ ਮੱਥਾ ਟੇਕਣ ਜਾ ਰਿਹਾ ਸੀ। ਯੋਗਰਾਜ ਦੇ ਮਾਤਾ ਉਸ ਤੋਂ ਥੋੜ੍ਹਾ ਜਿਹਾ ਅੱਗੇ ਚੱਲ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨ ਆਏ ਜਿਨ੍ਹਾਂ ਨੇ ਕਮਲਾ ਦੇਵੀ ਦੀ ਗਰਦਨ ‘ਤੇ ਦਾਤਰ ਰੱਖ ਦਿੱਤਾ। ਮਾਤਾ ਨੂੰ ਕੋਈ ਨੁਕਸਾਨ ਨਾ ਹੋ ਜਾਵੇ, ਇਸ ਲਈ ਯੋਗਰਾਜ ਨੇ ਮੁਲਜ਼ਮਾਂ ਦਾ ਵਿਰੋਧ ਨਾ ਕਰਕੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨੌਜਵਾਨਾ ਨੇ ਔਰਤ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਸੂਚਨਾ ਤੋਂ ਬਾਅਦ ਹਰਕਤ ਵਿਚ ਆਈ ਥਾਣਾ ਦੁੱਗਰੀ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ਕੇਸ ਵਿਚ ਏਐਸਆਈ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਤਫਤੀਸ਼ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਸੋਨੇ ਦੀਆਂ ਵਾਲੀਆਂ ਅਤੇ ਦਾਤਰ ਬਰਾਮਦ ਕਰ ਲਿਆ ਹੈ।