ਲੁਧਿਆਣਾ | ਇਥੋਂ ਦੀ ਮਹਿਲਾ ਕੌਂਸਲਰ ਰਾਸ਼ੀ ਅਗਰਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਉਸ ਤੋਂ ਫਿਰੌਤੀ ਮੰਗਣ ਸਬੰਧੀ ਥਾਣਾ ਹੈਬੋਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ‘ਤੇ ਕੇਸ ਦਰਜ ਕੀਤਾ ਹੈ।
ASI ਨੇ ਦੱਸਿਆ ਕਿ ਉਕਤ ਮਾਮਲਾ ਵਾਰਡ ਨੰ. 81 ਦੀ ਕੌਂਸਲਰ ਰਾਸ਼ੀ ਅਗਰਵਾਲ, ਵਾਸੀ ਨਿਊ ਟੈਗੋਰ ਨਗਰ, ਜੱਸੀਆਂ ਰੋਡ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਰਾਤ 10.48 ਵਜੇ ਉਨ੍ਹਾਂ ਦੇ ਮੋਬਾਇਲ ਨੰਬਰ ‘ਤੇ ਵ੍ਹਟਸਐਪ ਰਾਹੀਂ ਮੈਸੇਜ ਆਇਆ, ਜਿਸ ਵਿਚ ਉਸ ਨੂੰ ਧਮਕੀ ਦਿੱਤੀ ਕਿ 12 ਵਜੇ ਤਕ 3 ਲੱਖ ਰੁਪਏ ਦੇ ਜਾਣ। ਜੇਕਰ ਰਕਮ ਨਹੀਂ ਪਹੁੰਚੀ ਤਾਂ ਉਸ ਦੀ ਮੌਤ ਦੀ ਜ਼ਿੰਮੇਵਾਰੀ ਉਸ ਦੀ ਹੀ ਹੋਵੇਗੀ।
ਉਸ ਨੇ ਕਿਹਾ ਕਿ ਆਰੋਪੀ ਬੋਲਿਆ ਉਹ ਸੋਚ ਵੀ ਨਹੀਂ ਸਕਦੀ ਕਿ ਜੇਕਰ ਉਹ ਪੈਸੇ ਨਹੀਂ ਭੇਜਦੀ ਤਾਂ ਉਸਨੂੰ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਉਸ ਨੂੰ ਕਈ ਹੋਰ ਮੈਸੇਜ ਆਏ। ਦਿਲਬਾਗ ਸਿੰਘ ਨੇ ਦੱਸਿਆ ਕਿ ਤਕਨੀਕੀ ਟੀਮ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।