ਲੁਧਿਆਣਾ, 2 ਨਵੰਬਰ | ਲੁਧਿਆਣਾ ਦੇ ਪਿੰਡ ਫੁੱਲਾਂਵਾਲ ‘ਚ ਛੁੱਟੀ ‘ਤੇ ਆਏ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ‘ਤੇ ਆਇਆ ਫੌਜੀ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ਉਤੇ ਗਿਆ ਸੀ ਕਿ ਉਥੇ ਨੱਚਦੇ-ਨੱਚਦੇ ਉਸਦਾ ਮੋਢਾ ਕਿਸੇ ਹੋਰ ਨੌਜਵਾਨ ਦੇ ਲੱਗ ਗਿਆ, ਜਿਸ ਕਾਰਨ ਤਕਰਾਰ ਹੋ ਗਈ।
ਇਸ ਪਿੱਛੋਂ ਉਕਤ ਨੌਜਵਾਨ ਆਪਣੇ ਹੋਰ ਦੋਸਤਾਂ ਨੂੰ ਲੈ ਆਇਆ ਤੇ ਉਨ੍ਹਾਂ ਨੇ ਫੌਜੀ ਉਤੇ ਹਮਲਾ ਕਰ ਦਿੱਤਾ। ਉਕਤ ਨੌਜਵਾਨਾਂ ਨੇ ਫੌਜੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ, ਜਿਸ ਕਾਰਨ ਛੁੱਟੀ ‘ਤੇ ਆਏ ਫੌਜੀ ਦੀ ਮਲਕੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਫੌਜੀ ਮਲਕੀਤ ਸਿੰਘ ਦੀ 9 ਮਹੀਨਿਆਂ ਦੀ ਬੇਟੀ ਹੈ। ਪੀੜਤ ਪਰਿਵਾਰ ਨੇ ਪੁਲਿਸ-ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।