ਲੁਧਿਆਣਾ : ਪਟਾਕੇ ਦਿਵਾਉਣ ਬਹਾਨੇ ਗੁਆਂਢੀ ਦੇ ਬੱਚਿਆਂ ਨੂੰ ਲੈ ਗਿਆ ਵਿਅਕਤੀ, ਫਿਰ ਕਰ ਦਿੱਤਾ ਕਾਂਡ

0
369

ਲੁਧਿਆਣਾ, 4 ਨਵੰਬਰ | ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸ਼ਤਾਬਗੜ੍ਹ ‘ਚ ਇਕ ਵਿਅਕਤੀ ਨੇ ਦੀਵਾਲੀ ਦੇ ਪਟਾਕੇ ਦੇਣ ਦੇ ਬਹਾਨੇ ਆਪਣੇ ਗੁਆਂਢੀ ਸੰਜੂ ਦੇ ਦੋ ਛੋਟੇ ਬੱਚਿਆਂ ਨੂੰ ਅਗਵਾ ਕਰ ਲਿਆ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸੰਜੂ ਨੇ ਦੱਸਿਆ ਕਿ ਉਹ ਪਿੰਡ ਸ਼ਤਾਬਗੜ੍ਹ ਵਿਚ  ਕਿਰਾਏ ’ਤੇ ਰਹਿੰਦਾ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦੇ ਗੁਆਂਢ ਦੇ ਦੂਜੇ ਕੁਆਰਟਰ ਵਿਚ ਅਰਜਨ ਉਰਫ਼ ਨੰਨੂ ਬਾਬੂ ਵਾਸੀ ਸਿਮਰੀ, ਵਾਰਡ ਨੰ. 5 ਖਹਿਲਾ ਮਿਸ਼ਰੀ, ਜ਼ਿਲ੍ਹਾ ਖਗੜੀਆ, ਬਿਹਾਰ ਵੀ ਆਪਣੇ ਬੱਚਿਆਂ ਨਾਲ ਰਹਿੰਦਾ ਸੀ।

ਸੰਜੂ ਅਨੁਸਾਰ ਦੋਵੇਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇੱਕ-ਦੂਜੇ ਦੇ ਘਰ ਬਹੁਤ ਆਉਂਦੇ-ਜਾਂਦੇ ਰਹਿੰਦੇ ਸਨ। 31 ਅਕਤੂਬਰ ਦੀ ਦੁਪਹਿਰ ਨੂੰ ਅਰਜਨ ਉਸ ਦੇ ਘਰ ਆਇਆ ਅਤੇ ਕਿਹਾ ਕਿ ਉਹ ਦੀਵਾਲੀ ਦਾ ਸਾਮਾਨ ਅਤੇ ਪਟਾਕੇ ਲੈਣ ਲਈ ਮਾਛੀਵਾੜਾ ਸਾਹਿਬ ਜਾ ਰਿਹਾ ਹੈ ਅਤੇ ਇਹ ਕਹਿ ਕੇ ਉਹ ਉਸ ਦੇ ਦੋ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਗਿਆ।

ਉਹ ਕਹਿੰਦਾ ਕਿ ਉਹ ਇਨ੍ਹਾਂ ਬੱਚਿਆਂ ਲਈ ਪਟਾਕੇ ਵੀ ਖਰੀਦੇਗਾ। ਦੇਰ ਸ਼ਾਮ ਤੱਕ ਅਰਜਨ ਅਤੇ ਸੰਜੂ ਦੇ ਬੱਚੇ ਘਰ ਨਾ ਪਰਤੇ ਤਾਂ ਉਨ੍ਹਾਂ ਨੇ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਅਖੀਰ ਲਾਪਤਾ ਬੱਚਿਆਂ ਦੇ ਪਿਤਾ ਸੰਜੂ ਨੇ ਮਾਛੀਵਾੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਪੁਲਿਸ ਨੇ ਅਰਜਨ ਖ਼ਿਲਾਫ਼ ਕੇਸ ਦਰਜ ਕਰ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)