ਲੁਧਿਆਣਾ : ਕਿਰਾਏ ‘ਤੇ ਰਹਿੰਦਾ ਵਿਅਕਤੀ ਬਣਿਆ ਕਰੋੜਪਤੀ, ਨਿਕਲੀ 2.5 ਕਰੋੜ ਦੀ ਲਾਟਰੀ

0
473

ਲੁਧਿਆਣਾ | ਘੰਟਾ ਘਰ ਸਥਿਤ ਲਾਟਰੀ ਵਿਕਰੇਤਾ ਗਾਂਧੀ ਬ੍ਰਦਰਜ਼ ਵਾਲਿਆਂ ਨੇ ਇੱਕ ਵਾਰ ਧੂਮਾਂ ਪਾਈਆਂ ਹਨ। ਗੁੜਗਾਓਂ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਕੁਝ ਹੀ ਮਿੰਟਾਂ ਵਿੱਚ ਕਿਸਮਤ ਬਦਲ ਗਈ। ਉਸ ਨੇ 500 ਰੁਪਏ ਦੀ ਲਾਟਰੀ ਪਾਈ ਸੀ, ਜਿਸ ਦਾ ਇਨਾਮ 2.50 ਕੋਰੜ ਦਾ ਨਿਕਲਿਆ। ਲੁਧਿਆਣਾ ਘੰਟਾ ਚੌਕ ਵਿਖੇ ਗਾਂਧੀ ਬ੍ਰਦਰਜ਼ ਲਾਟਰੀ ਦੀ ਦੁਕਾਨ ‘ਤੇ ਢੋਲ ਦੇ ਉਪਰ ਨੱਚ ਕੇ ਉਸ ਨੇ ਖੁਸ਼ੀ ਜ਼ਾਹਿਰ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨਾਮ ਨਿਕਲਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਪਾ ਰਿਹਾ ਹੈ। ਭਗਵਾਨ ਨੇ ਉਸ ਦੀ 15 ਸਾਲਾਂ ਦੀ ਮਿਹਨਤ ਨੂੰ ਭਾਗ ਲਗਾਏ ਹਨ ਅਤੇ ਅੱਜ ਉਸ ਨੂੰ 2.5 ਕਰੋੜ ਦੀ ਲਾਟਰੀ ਲੱਗੀ ਹੈ। ਉਸ ਨੇ ਕਿਹਾ ਕਿ ਇਨਾਮ ਮਿਲਣ ਉਪਰੰਤ ਉਹ ਰਕਮ ਦਾ ਕੁਝ ਹਿੱਸਾ ਜ਼ਰੂਰਮੰਦ ਲੋਕਾਂ ਦੇ ਉਪਰ ਖਰਚ ਕਰੇਗਾ।