ਲੁਧਿਆਣਾ : 6ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮਜ਼ਦੂਰ ਦੀ ਦਰਦਨਾਕ ਮੌ.ਤ, ਨਿਰਮਾਣ ਅਧੀਨ ਮੌਲ ‘ਚ ਫਿੱਟ ਕਰ ਰਿਹਾ ਸੀ ਪਾਈਪ

0
377

ਲੁਧਿਆਣਾ, 8 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਾਹਪੁਰ ਰੋਡ ‘ਤੇ ਨਿਰਮਾਣ ਅਧੀਨ ਮਾਲ ਦੀ 6ਵੀਂ ਮੰਜ਼ਿਲ ‘ਤੇ ਏਸੀ ਪਾਈਪ ਫਿੱਟ ਕਰਨ ਵਾਲਾ ਮਜ਼ਦੂਰ ਹੇਠਾਂ ਡਿੱਗ ਗਿਆ। ਡਿੱਗਣ ਨਾਲ ਮਜ਼ਦੂਰ ਦੀ ਗਰਦਨ ਦੀ ਹੱਡੀ ਟੁੱਟ ਗਈ। ਸਾਥੀ ਮਜ਼ਦੂਰ ਉਸ ਨੂੰ ਸੀਐਮਸੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਰਮਚਾਰੀ ਸੇਫਟੀ ਬੈਲਟ ਨਾ ਪਹਿਨਣ ਕਾਰਨ ਹੇਠਾਂ ਡਿੱਗ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕ ਦਾ ਨਾਂ ਨੀਰਜ ਹੈ।

ਇਲਾਕਾ ਨਿਵਾਸੀ ਰੌਬਿਨ ਚੁੱਘ ਨੇ ਦੱਸਿਆ ਕਿ ਉਸ ਦੇ ਬੱਚੇ ਘਰ ਦੀ ਛੱਤ ‘ਤੇ ਖੇਡ ਰਹੇ ਸਨ। ਬੱਚਿਆਂ ਨੇ ਇਕ ਨਿਰਮਾਣ ਅਧੀਨ ਮਾਲ ਵਿਚ ਏਸੀ ਪਾਈਪ ਫਿੱਟ ਕਰ ਰਹੇ ਮਜ਼ਦੂਰ ਨੂੰ ਡਿੱਗਦੇ ਦੇਖਿਆ। ਬੱਚਿਆਂ ਨੇ ਤੁਰੰਤ ਗਲੀ ਵਿਚ ਰੌਲਾ ਪਾਇਆ। ਮਾਲ ਵਿਚ ਕੰਮ ਕਰਦੇ ਬਾਕੀ ਮਜ਼ਦੂਰ ਵੀ ਇਕੱਠੇ ਹੋ ਗਏ।