ਖੰਨਾ/ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ‘ਚ ਗੋਲੀ ਲੱਗਣ ਕਾਰਨ ਡੀਐਸਪੀ ਦੇ ਗੰਨਮੈਨ ਦੀ ਮੌਤ ਹੋ ਗਈ। ਡੀਐਸਪੀ ਦਾ ਸਰਵਿਸ ਰਿਵਾਲਵਰ ਸਾਫ ਕਰਦੇ ਗੰਨਮੈਨ ਦੀ ਗੋਲੀ ਚੱਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ ਹੈ। ਰਸ਼ਪਿੰਦਰ ਸਿੰਘ ਵੂਮੈਨ ਸੈੱਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸੀ।
ਰਸ਼ਪਿੰਦਰ ਨੂੰ ਜ਼ਖਮੀ ਹਾਲਤ ਵਿਚ ਖੰਨਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਜਿਥੇ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਰਸ਼ਪਿੰਦਰ ਸਿੰਘ ਦੇ ਪਿਤਾ ਰਾਜਿੰਦਰ ਸਿੰਘ ਵੀ ਕੁਝ ਸਮਾਂ ਪਹਿਲਾਂ ਪੁਲਿਸ ਵਿਭਾਗ ‘ਚੋਂ ਬਤੌਰ ਏਐਸਆਈ ਸੇਵਾਮੁਕਤ ਹੋਏ ਸਨ।ਜਾਣਕਾਰੀ ਅਨੁਸਾਰ ਅੱਜ ਜਦੋਂ ਰਸ਼ਪਿੰਦਰ ਐਸਐਸਪੀ ਦਫ਼ਤਰ ਵਿਖੇ ਰੀਡਰ ਬ੍ਰਾਂਚ ਵਿਚ ਬੈਠਾ ਸੀ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਜ਼ਖ਼ਮੀ ਹਾਲਤ ਵਿਚ ਰਸ਼ਪਿੰਦਰ ਨੂੰ ਨੇੜੇ ਹੀ ਆਈਵੀਵਾਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦਾ ਸਰਵਿਸ ਰਿਵਾਲਵਰ ਰਸ਼ਪਿੰਦਰ ਦੇ ਹੱਥ ਵਿਚ ਸੀ, ਜਿਸ ਨੂੰ ਸਾਫ਼ ਕਰਦੇ ਹੋਏ ਗੋਲੀ ਚੱਲ ਗਈ ਅਤੇ ਇਹ ਗੋਲੀ ਰਸ਼ਪਿੰਦਰ ਦੀ ਛਾਤੀ ਵਿਚ ਲੱਗੀ।