ਲੁਧਿਆਣਾ : ਪ੍ਰਾਪਰਟੀ ਤੇ ਵਿਆਹ ‘ਚ ਅੜਿੱਕਾ ਬਣੇ ਪਿਤਾ ਨੂੰ ਸਾਥੀ ਸਮੇਤ ਅਗਵਾ ਕਰਕੇ ਮਾਰਿਆ

0
839

ਲੁਧਿਆਣਾ | ਵਿਆਹ ਵਿਚ ਅੜਿੱਕਾ ਬਣੇ ਪਿਤਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਦੀ ਲਾਸ਼ ਪੰਜਾਬ-ਹਰਿਆਣਾ ਬਾਰਡਰ ‘ਤੇ ਸੁੱਟ ਦਿੱਤੀ ਗਈ। ਥਾਣਾ ਡੇਹਲੋਂ ਦੀ ਪੁਲਿਸ ਤੁਰੰਤ ਹਰਕਤ ਵਿਚ ਆਈ ਤੇ ਪਿੰਡ ਮੁਕੰਦਪੁਰ ਦੇ ਰਹਿਣ ਵਾਲੇ ਕਲਯੁੱਗੀ ਪੁੱਤਰ ਜੋਬਨਜੀਤ ਸਿੰਘ ਅਤੇ ਉਸ ਦੇ ਦੋਸਤ ਅਕਾਸ਼ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਬਰਾਮਦ ਕਰ ਲਈ।

ਜਾਣਕਾਰੀ ਦਿੰਦਿਆਂ ਥਾਣਾ ਡੇਹਲੋਂ ਦੇ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਜੋਬਨਜੀਤ ਸਿੰਘ ਦਾ ਪਿਤਾ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਜੋਬਨਜੀਤ ਪ੍ਰਾਪਰਟੀ ‘ਤੇ ਅੱਖ ਰੱਖਦਾ ਸੀ ਪਰ ਪਰਮਜੀਤ ਸਿੰਘ ਉਸ ਨੂੰ ਕੁਝ ਦੇਣਾ ਨਹੀਂ ਸੀ ਚਾਹੁੰਦਾ। ਜੋਬਨਜੀਤ ਪਿੰਡ ਲਹਿਰਾ ਦੀ ਰਹਿਣ ਵਾਲੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਦਾ ਪਿਤਾ ਇਸ ਗੱਲ ਲਈ ਵੀ ਰਾਜ਼ੀ ਨਹੀਂ ਸੀ।

C/R: Female student murdered; body parts removed | Starr Fm


ਜੋਬਨਜੀਤ ਸਿੰਘ ਨੇ ਵਿਆਹ ਵਿਚ ਰੋੜਾ ਬਣੇ ਪਿਤਾ ਨੂੰ ਕਤਲ ਕਰਨ ਦੀ ਪਲਾਨਿੰਗ ਬਣਾਈ। ਇਸ ਵਿਚ ਉਸ ਨੇ ਆਪਣੇ ਦੋਸਤ ਅਕਾਸ਼ ਨੂੰ ਵੀ ਸ਼ਾਮਲ ਕੀਤਾ ਅਤੇ ਕੁਝ ਦਿਨ ਪਹਿਲਾਂ ਰਾਤ ਵੇਲੇ ਪਰਮਜੀਤ ਸਿੰਘ ਦੇ ਸਿਰ ਵਿਚ ਹਥਿਆਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਤੋਂ ਬਾਅਦ ਜੋਬਨਜੀਤ ਸਿੰਘ ਆਪਣੀ ਹੋਣ ਵਾਲੀ ਪਤਨੀ ਦੇ ਘਰ ਗਿਆ ਤੇ ਪੰਜਾਬ-ਹਰਿਆਣਾ ਬਾਰਡਰ ‘ਤੇ ਅੰਬਾਲਾ ਕੋਲ ਲਾਸ਼ ਸੁੱਟ ਦਿੱਤੀ।

ਦੱਸਣਯੋਗ ਹੈ ਕਿ ਪਿਤਾ ਕਈ ਦਿਨਾਂ ਤੋਂ ਲਾਪਤਾ ਸੀ
ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਜੋਬਨਜੀਤ ਨੇ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨਾਂ ਤੋਂ ਪਰਮਜੀਤ ਸਿੰਘ ਲਾਪਤਾ ਸੀ। ਪੁਲਿਸ ਨੇ ਲਾਸ਼ ਬਰਾਮਦ ਕਰਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।