ਲੁਧਿਆਣਾ : ਪੇਸਟਰੀ ਲੈਣ ਆਇਆ ਸ਼ਰਾਬੀ ਬੰਦਾ ਰੇਟ ਨੂੰ ਲੈ ਕੇ ਭੜਕਿਆ, ਇੱਟਾਂ-ਰੋੜੇ ਮਾਰ ਕੇ ਭੰਨੇੇ ਦੁਕਾਨ ਦੇ ਸਾਰੇ ਸ਼ੀਸ਼ੇ

0
140

ਲੁਧਿਆਣਾ| ਲੁਧਿਆਣਾ ਵਿੱਚ ਇੱਕ ਆਈਸਕ੍ਰੀਮ ਪਾਰਲਰ ਵਿੱਚ ਇੱਕ ਗਾਹਕ ਨੇ ਹੰਗਾਮਾ ਮਚਾ ਦਿੱਤਾ। ਇਹ ਘਟਨਾ ਬੀਤੀ ਰਾਤ 9.30 ਵਜੇ ਕਵਾਲਟੀ ਚੌਕ ਸ਼ਿਮਲਾਪੁਰੀ ਇਲਾਕੇ ਵਿੱਚ ਵਾਪਰੀ। ਬਾਵਾ ਆਈਸਕ੍ਰੀਮ ਪਾਰਲਰ ਵਿਖੇ ਇੱਕ ਵਿਅਕਤੀ ਆਪਣੇ ਬੱਚੇ ਨਾਲ ਪੇਸਟਰੀ ਖਰੀਦਣ ਆਇਆ।

ਇੱਥੇ ਉਸ ਨੇ 40 ਰੁਪਏ ਦੀ ਪੇਸਟਰੀ ਲਈ ਅਤੇ ਬਾਅਦ ਵਿੱਚ ਜਦੋਂ ਉਸ ਦੀ ਅਦਾਇਗੀ ਕਰਨ ਦੀ ਵਾਰੀ ਆਈ ਤਾਂ ਉਸ ਨੇ ਕਿਹਾ ਕਿ ਆਈਸਕਰੀਮ ਦਾ ਰੇਟ 35 ਰੁਪਏ ਹੈ, ਉਹ ਇਸ ਦੇ 40 ਰੁਪਏ ਨਹੀਂ ਦੇਣਗੇ। ਉਧਰ, ਦੁਕਾਨਦਾਰ ਅਨੁਸਾਰ ਉਸ ਨੇ ਉਕਤ ਵਿਅਕਤੀ ਨੂੰ ਰੇਟ 40 ਰੁਪਏ ਹੀ ਦੱਸਿਆ ਸੀ।

ਦੁਕਾਨਦਾਰ ਅਨੁਸਾਰ ਜਦੋਂ ਉਸ ਨੂੰ ਬਹਿਸ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੋਰ ਗਾਹਕਾਂ ਨੇ ਉਸ ਨੂੰ ਦੁਕਾਨ ਛੱਡਣ ਲਈ ਕਿਹਾ। ਇਸ ਤੋਂ ਬਾਅਦ ਮੁਲਜ਼ਮ ਬਹਿਸ ਕਰਕੇ ਫ਼ਰਾਰ ਹੋ ਗਿਆ। ਇਸ ਦੌਰਾਨ ਕਰੀਬ ਅੱਧੇ ਘੰਟੇ ਵਿੱਚ ਦੋ ਵਾਰ ਮੁਲਜ਼ਮ ਨੇ ਦੁਕਾਨ ’ਤੇ ਇੱਟਾਂ ਰੋੜੇ ਚਲਾਏ।

ਐਕਟਿਵਾ ਨੂੰ ਕੁਝ ਦੂਰੀ ‘ਤੇ ਖੜ੍ਹੀ ਕਰਕੇ ਦੁਕਾਨ ਦੇ ਅਗਲੇ ਸ਼ੀਸ਼ੇ ‘ਤੇ ਇੱਟਾਂ ਮਾਰੀ ਕੇ ਫਿਰ ਦੌੜ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ।