ਲੁਧਿਆਣਾ : ਬੱਸ ਕੰਡਕਟਰ ਤੇ ਉਸ ਦੇ ਸਾਥੀਆਂ ਨੇ ਬੇਸਬੈਟ ਮਾਰ ਕੇ ਸਵਾਰੀ ਦੇ ਤੋੜੇ ਦੰਦ, ਕੰਡਕਟਰ ਸਮੇਤ 3 ਖਿਲਾਫ਼ ਕੇਸ ਦਰਜ

0
1418

ਲੁਧਿਆਣਾ | ਮਾਮੂਲੀ ਬਹਿਸ ਤੋਂ ਬਾਅਦ ਕੰਡਕਟਰ ਤੇ ਉਸ ਦੇ ਸਾਥੀਆਂ ਨੇ ਸਵਾਰੀ ਦੇ ਮੂੰਹ ‘ਤੇ ਬੇਸਬੈਟ ਮਾਰ ਕੇ ਉਸ ਦੇ ਦੰਦ ਤੋੜ ਦਿੱਤੇ। ਲਹੂ-ਲੁਹਾਣ ਹੋਏ ਨੌਜਵਾਨ ਨੂੰ ਬੱਸ ਸਟੈਂਡ ‘ਤੇ ਹੀ ਛੱਡ ਕੇ ਆਰੋਪੀ ਧਮਕੀਆਂ ਦਿੰਦੇ ਮੌਕੇ ਤੋਂ ਫ਼ਰਾਰ ਹੋ ਗਏ।

ਪਠਾਨਕੋਟ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਲਈ ਦਿੱਲੀ ਗਿਆ ਹੋਇਆ ਸੀ। ਪਠਾਨਕੋਟ ਵਾਪਸ ਆਉਣ ਲਈ ਉਸ ਨੇ ਦਿੱਲੀ ਤੋਂ ਬੱਸ ਫੜੀ।

ਬੱਸ ਜਿਵੇਂ ਹੀ ਲੁਧਿਆਣਾ ਬੱਸ ਸਟੈਂਡ ‘ਤੇ ਪਹੁੰਚੀ ਤਾਂ ਕੰਡਕਟਰ ਨੇ ਉਸ ਨੂੰ ਬੱਸ ਬਦਲਣ ਲਈ ਕਿਹਾ। ਕਾਊਂਟਰ ‘ਤੇ ਜਾ ਕੇ ਜਦ ਉਸ ਨੇ ਪਤਾ ਕੀਤਾ ਤਾਂ ਪਠਾਨਕੋਟ ਜਾਣ ਵਾਲੀ ਕੋਈ ਵੀ ਬੱਸ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਸ ਦੀ ਕੰਡਕਟਰ ਪੱਪੂ ਪਹਾੜੀਆ ਨਾਲ ਬਹਿਸ ਹੋ ਗਈ।

ਇਸ ਦੌਰਾਨ ਪੱਪੂ ਦੇ ਸਾਥੀ ਅਖਿਲੇਸ਼ ਤੇ ਸੈਣੀ ਵੀ ਮੌਕੇ ‘ਤੇ ਆ ਗਏ। ਤਿੰਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਬੇਸਬੈਟ ਮਾਰ ਕੇ ਦੰਦ ਤੋੜ ਦਿੱਤੇ। ਲਹੂ ਲੁਹਾਣ ਹੋਏ ਗੁਰਜੰਟ ਸਿੰਘ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ।

ਏਐੱਸਆਈ ਮੇਵਾ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਗੁਰਜੰਟ ਸਿੰਘ ਦੀ ਸ਼ਿਕਾਇਤ ‘ਤੇ ਪੱਪੂ ਪਹਾੜੀਆ, ਅਖਿਲੇਸ਼ ਅਤੇ ਸੈਣੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਆਰੋਪੀਆਂ ਦੀ ਤਲਾਸ਼ ਕਰਨ ‘ਚ ਜੁਟ ਗਈ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)