ਲੁਧਿਆਣਾ : ਟਿੱਬਾ ਪੁਲ ‘ਤੇ ਬੱਸ ਤੇ ਐਂਬੂਲੈਂਸ ਦੀ ਹੋਈ ਟੱਕਰ, ਲੋਕਾਂ ‘ਚ ਮੱਚੀ ਹਫੜਾ-ਦਫੜੀ

0
636

ਲੁਧਿਆਣਾ | ਇਥੋਂ ਦੇ ਟਿੱਬਾ ਪੁਲ ਉਪਰ ਇੱਕ ਪ੍ਰਾਈਵੇਟ ਐਂਬੂਲੈਂਸ ਦੀ ਬੱਸ ਨਾਲ ਟੱਕਰ ਹੋ ਗਈ। ਐਂਬੂਲੈਂਸ ਵਿੱਚ ਲੱਗੀ ਹੋਈ ਸੀਐਨਜੀ ਕਿਟ ਲੀਕ ਹੋ ਗਈ, ਜਿਸ ਨਾਲ ਲੋਕਾਂ ਵਿੱਚ ਹਫ਼ੜਾ ਤਫ਼ੜੀ ਫੈਲ ਗਈ। ਬੱਸ ਵਾਲੇ ਅਤੇ ਐਂਬੂਲੈਂਸ ਚਾਲਕ ਵੀ ਆਪਸ ਵਿੱਚ ਬਹਿਸ ਕਰਦੇ ਨਜ਼ਰ ਆਏ। ਬੱਸ ਵਾਲੇ ਦਾ ਆਰੋਪ ਸੀ ਕਿ ਐਂਬੂਲੈਂਸ ਕਾਫੀ ਤੇਜ਼ੀ ਨਾਲ ਆ ਕੇ ਬੱਸ ਵਿੱਚ ਵੱਜੀ, ਜਦਕਿ ਐਂਬੂਲੈਂਸ ਚਾਲਕ ਦਾ ਕਹਿਣਾ ਸੀ ਕਿ ਧੁੰਦ ਕਾਫੀ ਸੀ ਬੱਸ ਵਾਲੇ ਨੇ ਇੰਡੀਕੇਟਰ ਵੀ ਨਹੀਂ ਚਲਾਇਆ ਹੋਇਆ, ਜਿਸ ਕਰ ਕੇ ਇਹ ਹਾਦਸਾ ਹੋਇਆ। ਇਸ ਸਾਰੀ ਘਟਨਾ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।