ਲੁਧਿਆਣਾ | ਇਥੋਂ ਦੇ ਮਾਛੀਵਾੜਾ ਦੇ ਪਿੰਡ ਮਾਣੇਵਾਲ ‘ਚ 9ਵੀਂ ਜਮਾਤ ਦਾ 16 ਸਾਲਾ ਵਿਦਿਆਰਥੀ ਦਰਿਆ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਵਿਦਿਆਰਥੀ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਚੱਕੀ ਵਜੋਂ ਹੋਈ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ ’ਤੇ ਪੁੱਜ ਕੇ ਭਾਲ ਕਰ ਰਹੀਆਂ ਹਨ। ਫਿਲਹਾਲ ਉਸ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ ।
ਜਾਣਕਾਰੀ ਮੁਤਾਬਕ ਸੁਖਪ੍ਰੀਤ ਸਵੇਰੇ ਆਪਣੇ ਘਰ ਤੋਂ ਮੋਟਰਸਾਈਕਲ ਲੈ ਕੇ ਸਮਰਾਲਾ ਵਿਖੇ 9ਵੀਂ ਜਮਾਤ ਦੀ ਪ੍ਰੀਖਿਆ ਦੇਣ ਲਈ ਗਿਆ ਸੀ ਪਰ ਪ੍ਰੀਖਿਆ ਮੁਲਤਵੀ ਹੋਣ ਕਾਰਨ ਘਰ ਵਾਪਸ ਆ ਗਿਆ ਫਿਰ ਉਹ ਘਰੋਂ ਮੁੜ ਮੋਟਰਸਾਈਕਲ ਲੈ ਲਿਆ ਪਰ ਬੁੱਢਾ ਦਰਿਆ ਦੇ ਤੇਜ਼ ਵਹਾਅ ਕਾਰਨ ਸੁਖਪ੍ਰੀਤ ਸਿੰਘ ਆਪਣਾ ਮੋਟਰਸਾਈਕਲ ਸਾਈਡ ‘ਤੇ ਖੜ੍ਹਾ ਕਰਕੇ ਪੁਲ ਪਾਰ ਕਰਨ ਲੱਗਾ ਤੇ ਤਿਲਕ ਗਿਆ ਅਤੇ ਕੁਝ ਹੀ ਸਕਿੰਟਾਂ ‘ਚ ਤੇਜ਼ ਵਹਾਅ ਦੀ ਲਪੇਟ ‘ਚ ਆ ਗਿਆ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ