ਲੁਧਿਆਣਾ/ਸਿੱਧਵਾਂ ਬੇਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ 21 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਸਤਲੁਜ ਦਰਿਆ ਦੇ ਕੰਢੇ ’ਤੇ ਵਸੇ ਪਿੰਡ ਸ਼ੇਰੇਵਾਲ ਦਾ ਬਲਜੀਤ ਸਿੰਘ ਪੁੱਤਰ ਸਵ. ਮੁਖਤਿਆਰ ਸਿੰਘ ਚਿੱਟੇ ਦੀ ਭੇਟ ਚੜ੍ਹ ਗਿਆ। ਪਿੰਡ ਦੇ ਸਰਪੰਚ ਮੰਗਲ ਸਿੰਘ ਨੇ ਦੱਸਿਆ ਕਿ ਬਲਜੀਤ ਨਸ਼ੇ ਦਾ ਆਦੀ ਸੀ।
ਇਸ ਨੂੰ ਕਈ ਵਾਰ ਨਸ਼ਾ-ਛੁਡਾਊ ਕੇਂਦਰਾਂ ਵਿਚ ਵੀ ਲਿਜਾਇਆ ਗਿਆ ਪਰ ਉਹ ਨਸ਼ਿਆਂ ਦੀ ਵਰਤੋਂ ਕਰਦਾ ਰਿਹਾ, ਜਿਸ ਕਰਕੇ ਉਸ ਨੂੰ ਕਾਲਾ ਪੀਲੀਆ ਨੇ ਆਪਣੀ ਲਪੇਟ ਵਿਚ ਲੈ ਲਿਆ। ਪਰਿਵਾਰ ਵੱਲੋਂ ਆਰਥਿਕ ਤੰਗੀ ਕਾਰਨ ਇਲਾਜ ਕਰਵਾਉਣ ਤੋਂ ਅਸਮਰਥੱਤਾ ਅਤੇ ਉਸ ਦੇ ਲਗਾਤਾਰ ਨਸ਼ਾ ਕਰਨ ਨਾਲ ਉਸ ਦੀ ਘਰੇ ਮੌਤ ਹੋ ਗਈ।