ਲੁਧਿਆਣਾ : 12 ਸਾਲ ਦੇ ਮੁੰਡੇ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ, ਮਾਪੇ ਪਹਿਲਾਂ ਗਏ ਹਨ ਗੁਜ਼ਰ

0
277

ਖੰਨਾ/ਲੁਧਿਆਣਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਦੇ ਨਜ਼ਦੀਕੀ ਪਿੰਡ ਇਕੋਲਾਹਾ ’ਚ 12 ਸਾਲਾ ਬੱਚੇ ਨੇ ਜਾਨ ਦੇ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ ਰੋਗਈ ਉਰਫ਼ ਰੋਮੀ ਵਾਸੀ ਯੂਪੀ ਹਾਲ ਵਾਸੀ ਇਕੋਲਾਹਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਹੈ।

ਮ੍ਰਿਤਕ ਬੱਚੇ ਦੇ ਜੀਜੇ ਰੱਜੂ ਨੇ ਦੱਸਿਆ ਕਿ ਰੋਗਈ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਉਨ੍ਹਾਂ ਨਾਲ ਰਹਿੰਦਾ ਸੀ। ਰੋਗਈ ਨੇ ਘਰ ਦੇ ਪੱਖੇ ਨਾਲ ਜਾਨ ਦੇ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਹੈ।