ਲੁਧਿਆਣਾ : ਸਿਲੰਡਰ ਫਟਣ ਨਾਲ 8 ਦੁਕਾਨਾਂ ਸੜ ਕੇ ਸੁਆਹ

0
461

ਲੁਧਿਆਣਾ | ਇਥੋਂ ਦੇ ਪਿੰਡ ਕੋਹਾੜਾ ‘ਚ ਅੱਜ ਸਵੇਰੇ ਨਾਜਾਇਜ਼ ਢੰਗ ਨਾਲ ਗੈਸ ਭਰਦੇ ਸਮੇਂ ਸਿਲੰਡਰ ਫਟ ਗਿਆ। ਇਸ ਨਾਲ ਅੱਗ ਲੱਗ ਗਈ ਅਤੇ ਆਲੇ-ਦੁਆਲੇ ਦੀਆਂ ਅੱਠ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਪੰਜ ਗੱਡੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਘਟਨਾ ਸਮੇਂ ਥਾਣਾ ਜਮਾਲਪੁਰ ਅਧੀਨ ਪੈਂਦੇ ਬੁੱਢੇਵਾਲ ਚੌਕੀ ਦੇ ਇੰਚਾਰਜ ਸੁਰਜੀਤ ਸਿੰਘ ਸੈਣੀ ਪੁੱਜੇ | ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਕਾਫੀ ਜੱਦੋ-ਜ਼ਹਿਦ ਕੀਤੀ। ਘਟਨਾ ਤੋਂ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।