ਲੁਧਿਆਣਾ : ਸੁੰਨਸਾਨ ਥਾਵਾਂ ‘ਤੇ ਨਸ਼ੇ ਦੀ ਹਾਲਤ ‘ਚ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 3 ਕੁੜੀਆਂ ਗ੍ਰਿਫਤਾਰ

0
1525

ਲੁਧਿਆਣਾ|ਬੱਸ ਸਟੈਂਡ ਨੇੜੇ ਬਣੇ ‘ਯਮਲਾ ਜੱਟ ਪਾਰਕ’ (‘Yamla Jatt Park’) ਅਤੇ ਸੁੰਨਸਾਨ ਜਗ੍ਹਾ ‘ਤੇ ਰਾਤ ਸਮੇਂ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 3 ਮੁਟਿਆਰਾਂ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਉਕਤ ਪ੍ਰਗਟਾਵਾ ਏ.ਸੀ.ਪੀ. ਸਿਵਲ ਲਾਈਨ ਆਈ.ਪੀ.ਐਸ. ਜਸਰੂਪ ਕੌਰ ਬਾਠ ਪ੍ਰੈਸ ਕਾਨਫਰੰਸ ਦੌਰਾਨ ਕਰਨ ਜਾ ਰਹੇ ਹਨ।

ਐੱਸ.ਐੱਚ.ਓ. ਇੰਸਪੈਕਟਰ ਨੀਰਜ ਚੌਧਰੀ ਅਨੁਸਾਰ ਫੜੀਆਂ ਗਈਆਂ ਤਿੰਨੋਂ ਲੜਕੀਆਂ ਕੁਆਰੀਆਂ ਹਨ ਅਤੇ ਨਸ਼ੇ ਦੀਆਂ ਆਦੀ ਹਨ। ਰਾਤ ਨੂੰ ਤਿੰਨੋਂ ਬੱਸ ਸਟੈਂਡ ਨੇੜੇ ਸੁੰਨਸਾਨ ਜਗ੍ਹਾ ‘ਤੇ ਖੜ੍ਹੇ ਹੋ ਕੇ ਲੰਘਣ ਵਾਲੇ ਲੋਕਾਂ ਨਾਲ ਅਸ਼ਲੀਲ ਇਸ਼ਾਰੇ ਕਰਦੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਪਾਸੋਂ 500 ਤੋਂ 1 ਹਜ਼ਾਰ ਰੁਪਏ ਵਸੂਲੇ ਜਾਂਦੇ ਸਨ ਅਤੇ ਗ੍ਰਾਹਕਾਂ ਨੂੰ ਪਾਰਕ ਵਿਚ ਲਿਜਾ ਕੇ, ਬੱਸ ਜਾਂ ਆਟੋ ਦੇ ਪਿੱਛੇ ਸੜਕ ਕਿਨਾਰੇ ਖੜ੍ਹੇ ਕਰਕੇ ਸਰੀਰਕ ਸਬੰਧ ਬਣਾਏ ਜਾਂਦੇ ਸਨ। ਪੁਲਿਸ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ