ਲੁਧਿਆਣਾ : ਪੱਟੜੀ ‘ਤੇ ਬੈਠੇ 2 ਨੌਜਵਾਨ ਆਏ ਰੇਲ ਗੱਡੀ ਦੀ ਲਪੇਟ ‘ਚ, 1 ਦੀ ਮੌਤ, ਦੂਜੇ ਦੀ ਬਾਂਹ ਵੱਢੀ ਗਈ

0
440

ਲੁਧਿਆਣਾ | ਅਬਦੁੱਲਾ ਪੁਰ ਬਸਤੀ ਇਲਾਕੇ ਵਿਚੋਂ ਲੰਘ ਰਹੀਆਂ ਰੇਲਵੇ ਲਾਈਨਾਂ ‘ਤੇ ਹੁਣੇ-ਹੁਣੇ ਇੱਕ ਵਡਾ ਹਾਦਸਾ ਹੋ ਗਿਆ, ਜਿਸ ਵਿੱਚ ਇੱਕ ਨੌਜਵਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਿਵੇਂ ਇੱਕ ਨੌਜਵਾਨ ਦੇ ਰੇਲ ਗੱਡੀ ਦੇ ਹੇਠ ਆਉਣ ਨਾਲ 2 ਟੋਟੇ ਹੋ ਗਏ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਨੌਜਵਾਨ ਦੀ ਇੱਕ ਬਾਂਹ ਵੱਢੀ ਗਈ।
ਤੁਹਾਨੂੰ ਦੱਸ ਦੇਈਏ ਕਿ ਇਹ ਰੇਲਵੇ ਲਾਈਨ ਲੁਧਿਆਣਾ ਤੋਂ ਧੂਰੀ ਵੱਲ ਜਾਂਦੀ ਹੈ ਅਤੇ ਇਨ੍ਹਾਂ ਰੇਲਵੇ ਲਾਈਨਾਂ ‘ਤੇ ਬਹੁਤ ਸਾਰੇ ਲੋਕ ਧੁੱਪ ਸੇਕਣ ਲਈ ਬੈਠ ਜਾਂਦੇ ਹਨ, ਇਹ ਦੋਵੇਂ ਨੌਜਵਾਨ ਵੀ ਲਾਈਨਾਂ ਉਪਰ ਹੀ ਬੈਠੇ ਹੋਏ ਸਨ। ਲੋਕਾਂ ਦੇ ਮੁਤਾਬਿਕ ਇਹਨਾਂ ਨੇ ਕੰਨਾਂ ਵਿੱਚ ਹੈੱਡ ਫੋਨ ਲਗਾਏ ਹੋਏ ਸਨ, ਜਿਸ ਕਾਰਨ ਇਨ੍ਹਾਂ ਨੂੰ ਰੇਲ ਗੱਡੀ ਆਉਣ ਦਾ ਪਤਾ ਨਹੀਂ ਲੱਗਿਆ ਤੇ ਇਹ ਹਾਦਸਾ ਹੋ ਗਿਆ। ਹਾਦਸਾ ਇੰਨਾ ਖੌਫਨਾਕ ਸੀ ਕਿ ਜਿਸ ਨੇ ਵੀ ਦੇਖਿਆ ਉਹ ਹੈਰਾਨ ਅਤੇ ਪ੍ਰੇਸ਼ਾਨ ਹੋ ਗਿਆ।ਇਸ ਘਟਨਾ ਦੀ ਵੀਡਿਓ ਇੱਕ ਰਾਹਗੀਰ ਨੇ ਆਪਣੇ ਮੋਬਾਇਲ ਫੋਨ ਵਿੱਚ ਬਣਾ ਲਈ।