ਲਖਨਊ | ਯੂਪੀ ਦੇ ਘੱਟ ਗਿਣਤੀ ਕਲਿਆਣ ਵਿਭਾਗ ‘ਚ ਤਾਇਨਾਤ ਇੱਛਾਰਾਮ ਯਾਦਵ ਨੂੰ ਇਕ ਮਹਿਲਾ ਕੰਟਰੈਕਟ ਵਰਕਰ ਨਾਲ ਛੇੜਛਾੜ ਕਰਨਾ ਮਹਿੰਗਾ ਪੈ ਗਿਆ।
ਛੇੜਛਾੜ ਤੋਂ ਤੰਗ ਆ ਕੇ ਮਹਿਲਾ ਕਰਮਚਾਰੀ ਨੇ ਸੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਉਸ ਨੂੰ ਛੇੜਛਾੜ ਤੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ‘ਚ 12 ਦਿਨਾਂ ਬਾਅਦ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਸਕੱਤਰੇਤ ਵਿੱਚ ਤਾਇਨਾਤ ਇੱਛਾਰਾਮ ਉਥੇ ਕੰਮ ਕਰਨ ਵਾਲੀ ਕੰਪਿਊਟਰ ਆਪ੍ਰੇਟਰ ਨਾਲ ਛੇੜਛਾੜ ਕਰ ਰਿਹਾ ਸੀ। ਸਾਲ 2018 ਤੋਂ ਮਹਿਲਾ ਨੂੰ ਸੈਕਟਰੀ ਦੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਇੱਛਾਰਾਮ ਬੇਲਗਾਮ ਹੋ ਗਿਆ ਸੀ।
ਅਕਤੂਬਰ ਮਹੀਨੇ ਵਿੱਚ ਕੰਮ ਕਰਦੇ ਸਮੇਂ ਇੱਛਾਰਾਮ ਨੇ ਦਫ਼ਤਰ ਵਿੱਚ ਮਹਿਲਾ ਨਾਲ ਛੇੜਛਾੜ ਕੀਤੀ ਸੀ। ਸੀਨੀਅਰ ਦੇ ਡਰ ਕਾਰਨ ਸਹਿ-ਕਰਮਚਾਰੀ ਵਿਰੋਧ ਕਰਨ ਦੀ ਹਿੰਮਤ ਨਹੀਂ ਜੁਟਾ ਸਕੇ। ਇਸ ਦੇ ਨਾਲ ਹੀ ਪੀੜਤਾ ਨੇ 29 ਅਕਤੂਬਰ ਨੂੰ ਹੁਸੈਨਗੰਜ ਕੋਤਵਾਲੀ ਵਿਖੇ ਮਾਮਲਾ ਦਰਜ ਕਰਵਾਇਆ ਸੀ।
ਪੀੜਤਾ ਨੇ ਦੋਸ਼ ਲਾਇਆ ਸੀ ਕਿ ਐੱਫਆਈਆਰ ਦਰਜ ਕਰਨ ਤੋਂ ਬਾਅਦ ਵੀ ਹੁਸੈਨਗੰਜ ਦੇ ਇੰਸਪੈਕਟਰ ਅਜੇ ਸਿੰਘ ਆਰੋਪੀ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੇ। ਇਸ ਦੇ ਨਾਲ ਹੀ ਬੁੱਧਵਾਰ ਰਾਤ ਨੂੰ ਇੱਛਾਰਾਮ ਵੱਲੋਂ ਔਰਤ ਨਾਲ ਛੇੜਛਾੜ ਕਰਨ ਦਾ ਵੀਡੀਓ ਵਾਇਰਲ ਹੋ ਗਿਆ।
ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀ ਹੈਰਾਨ ਰਹਿ ਗਏ ਤੇ ਤੁਰੰਤ ਟੀਮ ਬਣਾ ਕੇ ਸਕੱਤਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ ਵੀਰਵਾਰ ਤੜਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ