ਅਜਨਾਲਾ | ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਹੈ। ਤੂਫਾਨ ਦੀ ਰਿਹਾਈ ਲਈ ਕੱਲ ਅਜਨਾਲਾ ’ਚ ਪੁਲਿਸ ਨਾਲ ਸਮਰਥਕਾਂ ਦੀ ਝੜਪ ਹੋਈ ਸੀ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ।
ਲਵਪ੍ਰੀਤ ਸਿੰਘ ਉਰਫ ਤੂਫਾਨ ਫਤਿਹਪੁਰ ਜੇਲ ਤੋਂ ਰਿਹਾਅ ਹੋ ਗਿਆ ਹੈ। ਜੇਲ ਦੇ ਬਾਹਰ ਪਹੁੰਚੇ ਉਸ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਰਿਹਾਈ ਦੀ ਕਾਪੀ ਈ-ਮੇਲ ਰਾਹੀਂ ਜੇਲ ਪ੍ਰਬੰਧਕਾਂ ਨੂੰ ਭੇਜ ਦਿੱਤੀ ਹੈ। ਨਾਲ ਹੀ ਜੇਲ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ । ਦੂਜੇ ਪਾਸੇ ਜੇਲ ਪ੍ਰਸ਼ਾਸਨ ਵੱਲੋਂ ਤੂਫਾਨ ਦੀ ਮੈਡੀਕਲ ਜਾਂਚ ਵੀ ਜੇਲ ਦੇ ਅੰਦਰ ਹੀ ਕਰਵਾਈ ਜਾ ਰਹੀ ਹੈ। ਅਣਪਛਾਤੇ ਲੋਕਾਂ ਦੀ ਸੂਚੀ ਵਿਚ ਲਵਪ੍ਰੀਤ ਤੂਫਾਨ ਦਾ ਨਾਂ ਸ਼ਾਮਲ ਕੀਤਾ ਸੀ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਜਥੇ ਦੇ ਮੈਂਬਰ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿਚ ਕਾਫੀ ਹੰਗਾਮਾ ਹੋਇਆ ਸੀ। ਰਿਹਾਈ ਦੇ ਹੁਕਮਾਂ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਐਸਐਸਪੀ (ਦਿਹਾਤੀ) ਸਤਵਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਲਈ ਅਰਜ਼ੀ ਦਿੱਤੀ ਗਈ ਸੀ।
ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਜਨਾਲਾ ਦੇ ਗੁਰਦੁਆਰਾ ਸਾਹਿਬ ਵਿਚ ਬੈਠੇ ਸਨ, ਉਹ ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ ਹੈ। ਉਥੇ ਉਹ ਤੂਫਾਨ ਸਿੰਘ ਤੇ ਸਾਥੀਆਂ ਨਾਲ ਮੱਥਾ ਟੇਕਣਗੇ।