ਚਮਕੌਰ ਸਾਹਿਬ | ਪਿੰਡ ਮਾਲੇਵਾਲ ‘ਚ ਆਪਣੀ ਭੈਣ ਨੂੰ ਮਿਲਣ ਗਏ ਨੌਜਵਾਨ ‘ਤੇ 3 ਲੋਕਾਂ ਵੱਲੋਂ ਕੁਹਾੜੀ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲਖਵੀਰ ਦਾਸ (35) ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਲਖਵੀਰ ਦੀ ਭੈਣ ਪਿੰਡ ਮਾਲੇਵਾਲ ‘ਚ ਰਹਿੰਦੀ ਸੀ। ਮ੍ਰਿਤਕ ਜਦੋਂ ਆਪਣੀ ਭੈਣ ਨੂੰ ਮਿਲਣ ਉਸ ਦੇ ਘਰ ਪਹੁੰਚਿਆ ਤਾਂ 3 ਹਮਲਾਵਰਾਂ ਨੇ ਕੁਹਾੜੀ ਨਾਲ ਉਸ ‘ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ ਵਿਆਹ ਪਿੰਡ ਧੁੜਕੇ ਕਲਾਂ ਦੀ ਇਕ ਕੁੜੀ ਨਾਲ ਹੋਇਆ ਸੀ। ਕੁੜੀ ਵਾਲੇ ਆਪਣੀ ਬੇਟੀ ਦਾ ਵਿਆਹ ਉਸ ਨਾਲ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
ਕੁੜੀ ਦਾ ਭਰਾ ਲਖਵੀਰ ਸਿੰਘ ਇਸ ਵਿਆਹ ਤੋਂ ਬਿਲਕੁਲ ਖੁਸ਼ ਨਹੀਂ ਸੀ ਪਰ ਇਸ ਦੇ ਬਾਵਜੂਦ ਕੁੜੀ ਨੇ ਆਪਣੇ ਘਰਵਾਲਿਆਂ ਦੇ ਖਿਲਾਫ ਜਾ ਕੇ ਲਖਵੀਰ ਦਾਸ ਨਾਲ ਵਿਆਹ ਕਰ ਲਿਆ। ਇਸੇ ਗੱਲ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲੇ ਉਕਤ ਨੌਜਵਾਨ ਨਾਲ ਰੰਜਿਸ਼ ਰੱਖ ਰਹੇ ਸੀ।
ਬੀਤੇ ਦਿਨ ਜਦੋਂ ਲਖਵੀਰ ਦਾਸ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਉਥੇ ਉਸ ਦਾ ਸਾਲ਼ਾ ਹੋਰ ਸਾਥੀਆਂ ਨਾਲ ਪਹੁੰਚਿਆ ਤੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਲਖਵੀਰ ਦਾਸ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ‘ਤੇ SHO ਗੁਰਸੇਵਕ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨ ਲੈਂਦਿਆਂ ਮੁੱਖ ਆਰੋਪੀ ਲਖਵੀਰ ਸਿੰਘ ਤੇ ਹੋਰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)