ਪਿਆਰ ਦੀ ਨਹੀਂ ਕੋਈ ਉਮਰ : 75 ਸਾਲ ਦੇ ਬਜ਼ੁਰਗ ਜੋੜੇ ਨੂੰ ਹੋਇਆ ਪਿਆਰ, ਬੱਝੇ ਵਿਆਹ ਬੰਧਨ ‘ਚ

0
240

ਮਹਾਰਾਸ਼ਟਰ | ਕੋਲਹਾਪੁਰ ਵਿਚ 75 ਸਾਲ ਦੀ ਉਮਰੇ ਇਕ ਬਜ਼ੁਰਗ ਜੋੜਾ ਨੇ ਵਿਆਹ ਕਰਵਾਇਆ। ਵਾਘੋਲੀ ਦੀ ਰਹਿਣ ਵਾਲੀ 70 ਸਾਲਾ ਅਨੁਸੂਯਾ ਸ਼ਿੰਦੇ ਅਤੇ ਸ਼ਿਵਾਂਕਵਾੜੀ ਦੇ ਰਹਿਣ ਵਾਲੇ ਬਾਬੂਰਾਵ ਪਾਟਿਲ (75) ਜਾਨਕੀ ਓਲਡ ਏਜ ਹੋਮ ਵਿਚ ਵਿਆਹ ਬੰਧਨ ਵਿਚ ਬੱਝ ਗਏ।

ਦੋਵਾਂ ਦੀ ਮੁਲਾਕਾਤ ਬਿਰਧ ਆਸ਼ਰਮ ਵਿਚ ਹੋਈ ਜਿੱਥੇ ਉਹ ਦੋ ਸਾਲਾਂ ਤੋਂ ਰਹਿ ਰਹੇ ਸਨ। ਉੱਥੇ ਹੀ ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਬਿਰਧ ਆਸ਼ਰਮ ਵਿਚ ਰਹਿ ਰਹੇ ਡਰਾਈਵਰ ਬਾਬਾਸਾਹਿਬ ਪੁਜਾਰੀ ਨੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਵਾਈਆਂ ਅਤੇ ਗਵਾਹ ਵਜੋਂ ਦਸਤਖਤ ਵੀ ਕਰਵਾਏ।

ਇਸ ਜੋੜੇ ਦਾ ਵਿਆਹ ਹੁਣ ਲੋਕਾਂ ਵਿੱਚ ਚਰਚਾ ਦਾ ਕਾਰਨ ਬਣ ਗਿਆ ਹੈ। ਦੋਵਾਂ ਦੇ ਪਹਿਲੇ ਜੀਵਨ ਸਾਥੀ ਇਸ ਸੰਸਾਰ ਨੂੰ ਛੱਡ ਗਏ ਹਨ। ਜਦੋਂ ਉਹ ਦੋਵੇਂ ਪਹਿਲੀ ਵਾਰ ਬਿਰਧ ਆਸ਼ਰਮ ਵਿੱਚ ਮਿਲੇ ਸਨ ਤਾਂ ਦੋਵੇਂ ਇੱਕ ਦੂਜੇ ਨਾਲ ਬਹੁਤ ਸਹਿਜ ਮਹਿਸੂਸ ਕਰਦੇ ਸਨ। ਕਾਨੂੰਨੀ ਰਾਏ ਲੈਣ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਵਿਆਹ ‘ਚ ਸ਼ਾਮਲ ਇਕ ਪਿੰਡ ਵਾਸੀ ਨੇ ਇਹ ਜਾਣਕਾਰੀ ਦਿੱਤੀ।

ਮੱਧ ਪ੍ਰਦੇਸ਼ ਦੇ ਖੰਡਵਾ ਦੇ ਇਕ ਹਸਪਤਾਲ ਵਿਚ ਇਸ ਜੋੜੇ ਦਾ ਵਿਆਹ ਹੋਇਆ। ਪਰਿਵਾਰ ਦੇ ਮੈਂਬਰਾਂ, ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਵਿਆਹ ਹੋਇਆ। ਵਿਆਹ ਵਾਲੇ ਦਿਨ ਲਾੜੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਜੋੜਾ ਆਪਣੇ ਵਿਆਹ ਦੀ ਨਿਰਧਾਰਤ ਮਿਤੀ ਤੋਂ ਦੋ ਦਿਨ ਬਾਅਦ ਮਹਾਸ਼ਿਵਰਾਤਰੀ ਮੌਕੇ ਵਿਆਹ ਬੰਧਨ ਵਿਚ ਬੱਝਾ। ਬਦਕਿਸਮਤੀ ਨਾਲ ਇੱਕ ਦੁਰਘਟਨਾ ਵਿੱਚ ਲਾੜੀ ਜ਼ਖਮੀ ਹੋ ਗਈ। ਲਾੜੀ ਨੇ ਆਪਣੇ ਹਸਪਤਾਲ ਦੇ ਬੈੱਡ ‘ਤੇ ਰਸਮਾਂ ਪੂਰੀਆਂ ਕੀਤੀਆਂ, ਜਿਸ ਨੂੰ ‘ਮੰਡਪ’ ਦੇ ਰੂਪ ਵਿਚ ਸਜਾਇਆ ਗਿਆ ਸੀ।