ਗੁਰਦਾਸਪੁਰ : ਵਿਆਹੀ ਮਹਿਲਾ ਨਾਲ ਪ੍ਰੇਮ ਸੰਬੰਧਾਂ ਨੇ ਲਈ ਨੌਜਵਾਨ ਦੀ ਜਾਨ, ਘਰੋਂ ਸੱਦ ਕੇ ਕੀਤਾ ਬੇਰਹਿਮੀ ਨਾਲ ਕਤਲ

0
1392

ਗੁਰਦਾਸਪੁਰ| ਗੁਰਦਾਸਪੁਰ ਦੇ ਪਿੰਡ ਪਾਹੜਾ ਤੋਂ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਵਿਆਹੁਤਾ ਮਹਿਲਾ ਨਾਲ ਪ੍ਰੇਮ ਸਬੰਧ ਪਿੰਡ ਦੇ ਨੌਜਵਾਨ ਮੁੰਡੇ ਦੀ ਜਾਨ ਲੈ ਬੈਠੇ।

ਮ੍ਰਿਤਕ ਨੌਜਵਾਨ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਨੌਜਵਾਨ ਮੁੰਡੇ ਸ਼ੁਭਮ ਦੇ ਮੁਹੱਲੇ ਦੇ ਹੀ ਇਕ ਵਿਆਹੁਤਾ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ। ਕਈ ਵਾਰ ਇਸ ਗੱਲ ਨੂੰ ਲੈ ਕੇ ਪੰਚਾਇਤਾਂ ਵਿਚ ਰਾਜ਼ੀਨਾਮਾ ਵੀ ਹੋਇਆ ਸੀ।

ਲੰਘੇ ਦਿਨ ਵੀ ਇਸੇ ਗੱਲ ਨੂੰ ਲੈ ਕੇ ਪਿੰਡ ਦੀ ਪੰਚਾਇਤ ਵਿਚ ਇਕ ਵਾਰ ਫਿਰ ਸੁਲਾਹ ਸਹਿਮਤੀ ਨਾਲ ਰਾਜ਼ੀਨਾਮਾ ਹੋਇਆ ਸੀ। ਪਰ ਸ਼ਾਮ ਨੂੰ ਉਕਤ ਮਹਿਲਾ ਦੇ ਪਰਿਵਾਰਕ ਮੈਂਬਰ ਉਸਦੇ ਮੁੰਡੇ ਨੂੰ ਘਰੋਂ ਬੁਲਾ ਕੇ ਲੈ ਗਏ ਤੇ ਉਸਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।

ਮਹਿਲਾ ਪੁਲਿਸ ਇੰਸਪੈਕਟਰ ਨੇ ਦੱਸਿਆ ਕੀ ਸੀ ਪੂਰਾ ਮਾਮਲਾ

ਮਹਿਲਾ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਾਹੜਾ ਪਿੰਡ ਦੀ ਬਾਜ਼ੀਗਰ ਕਾਲੋਨੀ ਦੇ ਸ਼ੁੱਭਮ ਨਾਂ ਦੇ ਮੁੰਡੇ ਦੀ ਡੈੱਡ ਬਾਡੀ ਖੇਤਾਂ ਵਿਚ ਪਈ ਹੈ। ਅਸੀਂ ਜਾ ਕੇ ਦੇਖਿਆ ਤਾਂ ਸ਼ੁੱਭਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।

ਉਨ੍ਹਾਂ ਅੱਗੇ ਦੱਸਿਆ ਕਿ ਬੌਬੀ ਨਾਂ ਦਾ ਪਿੰਡ ਦਾ ਹੀ ਮੁੰਡਾ ਸ਼ੁੱਭਮ ਨੂੰ ਘਰੋਂ ਬੁਲਾ ਕੇ ਲੈ ਕੇ ਗਿਆ ਸੀ। ਜਿਸ ਤੋਂ ਬਾਅਦ ਉਸਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।