ਚੰਡੀਗੜ੍ਹ | ਕਾਂਗਰਸ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਤੈਅ ਕਰਨ ਲਈ ਸੰਘਰਸ਼ ਕਰ ਰਹੀ ਹੈ। ਫਿਲਹਾਲ ਛੇ ਸੀਟਾਂ ‘ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਕਈ ਪਾਰਟੀ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਕੀ ਸੱਤ ਸੀਟਾਂ ‘ਤੇ ਇਕ ਤੋਂ ਵੱਧ ਦਾਅਵੇਦਾਰ ਹੋਣ ਕਾਰਨ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।
ਦੂਜੇ ਪਾਸੇ ਹਾਈਕਮਾਂਡ ਦਾਅਵੇਦਾਰਾਂ ਦੀ ਭੀੜ ਵਿਚ ਸਿਰਫ਼ ਉਨ੍ਹਾਂ ਚਿਹਰਿਆਂ ’ਤੇ ਹੀ ਸੱਟਾ ਲਾਉਣਾ ਚਾਹੁੰਦੀ ਹੈ ਜੋ ਚੋਣਾਂ ਜਿੱਤਣ ਦੀ ਸਮਰੱਥਾ ਰੱਖਦੇ ਹਨ ਅਤੇ ਜਿਨ੍ਹਾਂ ਦਾ ਸਬੰਧਤ ਹਲਕੇ ਵਿਚ ਪਾਰਟੀ ਵਰਕਰਾਂ ਨਾਲ ਚੰਗਾ ਤਾਲਮੇਲ ਹੈ। ਇਕ ਹੋਰ ਸਮੱਸਿਆ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਹਲਕਿਆਂ ਵਿਚ ਪਾਰਟੀ ਛੱਡ ਚੁੱਕੇ ਕਾਂਗਰਸੀ ਆਗੂ ਦੂਜੀਆਂ ਪਾਰਟੀਆਂ ਦੀਆਂ ਟਿਕਟਾਂ ’ਤੇ ਚੋਣ ਲੜ ਚੁੱਕੇ ਹਨ, ਉੱਥੇ ਕਾਂਗਰਸ ਦੇ ਸਥਾਨਕ ਕਾਡਰ ਨੂੰ ਸੰਭਾਲਣਾ ਜ਼ਰੂਰੀ ਹੋ ਗਿਆ ਹੈ।
ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਵੀ ਆਪਣੇ ਰਿਸ਼ਤੇਦਾਰਾਂ ਲਈ ਟਿਕਟਾਂ ਦੀ ਮੰਗ ਕੀਤੀ ਹੈ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਵਰਿੰਦਰਮੀਤ ਸਿੰਘ ਪਹਾੜਾ ਆਪਣੇ ਭਰਾ ਲਈ ਟਿਕਟ ਦੀ ਮੰਗ ਕਰ ਰਹੇ ਹਨ, ਜਦਕਿ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਦੀ ਬੇਟੀ ਨਮਿਤਾ ਚੌਧਰੀ ਨੇ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਸੀਟ ‘ਤੇ ਪਵਨ ਆਧਿਆ ਵੀ ਦਾਅਵਾ ਪੇਸ਼ ਕਰ ਰਹੇ ਹਨ।

ਖਡੂਰ ਸਾਹਿਬ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਜਸਬੀਰ ਡਿੰਪਾ ਇਸ ਵਾਰ ਆਪਣੇ ਭਰਾ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ, ਜਦਕਿ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਵੀ ਆਪਣੇ ਪੁੱਤਰ ਨੂੰ ਸਿਆਸਤ ਵਿਚ ਉਤਾਰਨ ਦੀ ਤਿਆਰੀ ਕਰ ਰਹੇ ਹਨ।
ਫਰੀਦਕੋਟ ਸੀਟ ‘ਤੇ ਸਾਂਸਦ ਮੁਹੰਮਦ ਸਦੀਕ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦਾਅਵੇਦਾਰੀ ਜਤਾ ਰਹੇ ਹਨ, ਉਥੇ ਹੀ ਹਲਕੇ ਦੇ ਵਾਲਮੀਕਿ ਭਾਈਚਾਰੇ ਦੇ ਪਾਰਟੀ ਆਗੂਆਂ ਨੇ ਵੀ ਇਸ ਸੀਟ ‘ਤੇ ਦਾਅਵਾ ਠੋਕ ਦਿੱਤਾ ਹੈ।