ਚੰਡੀਗੜ੍ਹ/ਨਵੀਂ ਦਿੱਲੀ | 3 ਤੋਂ 20 ਮਈ ਤੱਕ ਲੌਕਡਾਊਨ ਦੀ ਖਬਰ ਵਾਲੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜੇਕਰ ਤੁਹਾਨੂੰ ਵੀ ਇਹ ਫੋਟੋ ਵਟਸਐਪ ‘ਤੇ ਆਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਇਹ ਫੇਕ ਹੈ।
ਪਿਛਲੇ ਸਾਲ ਦੀ ਲੌਕਡਾਊਨ ਵਾਲੀਆਂ ਮੀਡੀਆ ਕਟਿੰਗਜ਼ ਨੂੰ ਕੁਝ ਲੋਕਾਂ ਨੇ ਵਾਇਰਲ ਕਰ ਦਿੱਤਾ। ਇਸ ਦਾ ਕੋਈ ਅਧਾਰ ਨਹੀਂ। ਤਿੰਨ ਮਈ ਤੋਂ ਕੋਈ ਲੌਕਡਾਊਨ ਨਹੀਂ ਲੱਗਣ ਜਾ ਰਿਹਾ।
ਜੇਕਰ ਤੁਹਾਹੇ ਕੋਲ ਵੀ ਲੌਕਡਾਊਨ ਲੱਗਣ ਵਾਲੀ ਕੋਈ ਖਬਰ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਨਾ ਕਰੋ।
ਸਾਨੂੰ ਲਗਾਤਾਰ ਪਾਠਕਾਂ ਦੇ ਫੋਨ ਆ ਰਹੇ ਹਨ ਜਿਸ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ 3 ਮਈ ਤੋਂ ਲੌਕਡਾਊਨ ਲੱਗੇਗਾ। ਅਸੀਂ ਆਪਣੇ ਸਾਰੇ ਪਾਠਕਾਂ ਵਾਸਤੇ ਇਹ ਸਾਫ ਕਰ ਦਿੰਦੇ ਹਾਂ ਕੀ ਅਜਿਹਾ ਨਹੀਂ ਹੋਣ ਜਾ ਰਿਹਾ। ਆਪਣੇ ਪਿਛਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕਿਹਾ ਸੀ ਕਿ ਲੌਕਡਾਊਨ ਸਭ ਤੋਂ ਆਖਰੀ ਰਸਤਾ ਹੈ। ਉਨ੍ਹਾਂ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਲੌਕਡਾਊਨ ਨਾ ਲਗਾਇਆ ਜਾਵੇ। ਇਸ ਨੂੰ ਅਖੀਰ ਲਈ ਛੱਡਿਆ ਜਾਵੇ।
ਫਿਲਹਾਲ ਮੁਲਕ ਦੇ ਕਈ ਸੂਬਿਆਂ ਵਿੱਚ ਲੌਕਡਾਊਨ ਤਾਂ ਹੈ ਪਰ ਪੂਰੇ ਦੇਸ਼ ਵਿੱਚ ਇਕੱਠਾ ਲੌਕਡਾਊਨ ਨਹੀਂ ਲੱਗਣ ਜਾ ਰਿਹਾ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)