ਚੰਡੀਗੜ੍ਹ। ਡੇਰਾ ਪ੍ਰਮੁੱਖ ਰਾਮ ਰਹੀਮ 40 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਜੇਲ੍ਹ ਜਾਣ ਦੀ ਤਿਆਰੀ ਕਰ ਰਿਹਾ ਹੈ। ਪਰ ਉਸਤੋਂ ਪਹਿਲਾਂ ਉਹ ਹਨੀਪ੍ਰੀਤ ਨਾਲ ਲਾਈਵ ਹੋਇਆ ਹੈ। ਇਸ ਦੌਰਾਨ ਉਹ ਪ੍ਰੇਮੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਿਹਾ ਹੈ।
ਇਸ ਮੌਕੇ ਪ੍ਰੇਮੀਆਂ ਨੇ ਹਨੀਪ੍ਰੀਤ ਨੂੰ ਸਵਾਲ ਕੀਤਾ ਕਿ ਉਹ ਦਿਲ ਦੀ ਸੁਣਦੇ ਹਨ ਕਿ ਦਿਮਾਗ ਦੀ ਤਾਂ ਹਨੀਪ੍ਰੀਤ ਨੇ ਕਿਹਾ ਕਿ ਮੈਡੀਟੇਸ਼ਨ ਕਰਨ ਤੋਂ ਬਾਅਦ ਉਸਦੇ ਦਿਮਾਗ ਵਿਚ ਜੋ ਪਹਿਲਾਾ ਵਿਚਾਰ ਆਉਂਦਾ ਹੈ, ਉਸਦੀ ਸੁਣਦੀ ਹਾਂ, ਕਿਉਂਕਿ ਇਹ ਆਤਮਾ ਦੀ ਆਵਾਜ਼ ਹੁੰਦੀ ਹੈ।
ਰਾਮ ਰਹੀਮ ਨੇ ਵੀ ਇਹੀ ਕਿਹਾ ਕਿ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡੀ ਆਤਮਾ ਤੋਂ ਆਵਾਜ਼ ਆਉਂਦੀ ਹੈ।
ਬਾਬਾ ਰਾਮ ਰਹੀਮ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਤੇ ਹਨੀਪ੍ਰੀਤ ਦੀ ਰੁਚੀ ਸਿਰਫ ਦੀਨ ਦੁਖੀਆਂ ਦੀ ਸੇਵਾ ਕਰਨ ਤੇ ਉਨ੍ਹਾਂ ਦਾ ਭਲਾ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਹੈ। ਰਾਮ ਰਹੀਮ ਨੇ ਡੇਰਾ ਪ੍ਰੇਮਣਾ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਜਦੋਂ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਤਾਂ ਉਹ ਪ੍ਰਭੂ ਦਾ ਸਿਮਰਨ ਕਰਨ ਤੇ ਅਰਦਾਸ ਕਰਨ ਕਿ ਜਦੋਂ ਉਨ੍ਹਾਂ ਦਾ ਬੱਚਾ ਵੱਡਾ ਹੋਵੇ ਤਾਂ ਉਹ ਲੋਕ ਭਲਾਈ ਦੇ ਕੰਮ ਕਰੇ ਤੇ ਨੇਕ ਕੰਮ ਕਰੇ।