ਲੇਹ ਹਾਦਸਾ : ਸ਼ਹੀਦ ਹੋਏ 9 ਜਵਾਨਾਂ ਵਿਚੋਂ ਦੋ ਪੰਜਾਬ ਤੋਂ, ਇਕ ਫਰੀਦਕੋਟ ਤੇ ਇਕ ਮੁੰਡਾ ਬੱਸੀ ਪਠਾਣਾਂ ਦੇ ਪਿੰਡ ਕਮਾਲੀ ਦਾ

0
2422

ਚੰਡੀਗੜ੍ਹ| ਲੱਦਾਖ ਦੇ ਜ਼ਿਲ੍ਹੇ ਲੇਹ ਵਿਚ ਫ਼ੌਜ ਦਾ ਇਕ ਵਾਹਨ ਡੂੰਘੀ ਖੱਡ ਵਿਚ ਡਿੱਗਣ ਕਾਰਨ 9 ਸੈਨਿਕਾਂ ਸ਼ਹੀਦ ਹੋ ਗਏ ਹਨ। ਇਕ ਹੋਰ ਸੈਨਿਕ ਗੰਭੀਰ ਜ਼ਖਮੀ ਹੈ। ਸ਼ਹੀਦਾਂ ਵਿੱਚ 2 ਜੇਸੀਓ ਅਤੇ 7 ਜਵਾਨ ਸ਼ਾਮਲ ਹਨ। ਵਾਹਨ ਸੜਕ ਤੋਂ ਖਿਸਕ ਕੇ ਖੱਡ ’ਚ ਡਿੱਗ ਗਿਆ। ਇਹ ਘਟਨਾ ਲੱਦਾਖ ਦੇ ਦੱਖਣ ਵਿਚ ਸਥਿਤ ਨਯੋਮਾ ਲਾਗੇ ਕਿਆਰੀ ਵਿਚ ਵਾਪਰੀ ਹੈ। ਸ਼ਹੀਦ ਹੋਏ ਜਵਾਨਾਂ ਵਿਚੋਂ ਦੋ ਪੰਜਾਬ ਤੋਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ- ਲੱਦਾਖ ‘ਚ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ‘ਚ ਸਾਡੇ ਦੇਸ਼ ਦੀ ਫੌਜ ਦੇ 9 ਬਹਾਦਰ ਜਵਾਨ ਸ਼ਹੀਦ ਹੋਣ ਦੀ ਦੁਖਦ ਖ਼ਬਰ ਮਿਲੀ…ਪੰਜਾਬ ਦੇ 2 ਜਵਾਨ ਇਸ ਹਾਦਸੇ ‘ਚ ਸ਼ਹੀਦ ਹੋਏ ਨੇ… ਇੱਕ ਫ਼ਰੀਦਕੋਟ ਜ਼ਿਲ੍ਹੇ ਦਾ ਜਵਾਨ ਰਮੇਸ਼ ਲਾਲ ਇਸ ਹਾਦਸੇ ‘ਚ ਸ਼ਹੀਦ ਹੋਇਆ ਤੇ ਦੂਜਾ ਬੱਸੀ ਪਠਾਣਾਂ ਦੇ ਪਿੰਡ ਕਮਾਲੀ ਦਾ ਜਵਾਨ ਤਰਨਦੀਪ ਸਿੰਘ ਵੀ ਇਸ ਹਾਦਸੇ ‘ਚ ਸ਼ਹੀਦ ਹੋਇਆ ਹੈ…ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੋਂ ਹਮਦਰਦੀ…ਅਸੀਂ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ…