ਜਾਣੋ 110 ਸਾਲ ਦੇ ਫੌਜਾ ਸਿੰਘ ਦੀ ਸਿਹਤ ਦਾ ਰਾਜ

0
8809

ਜਲੰਧਰ | ‘ਰਨਿੰਗ ਬਾਬਾ’ ਦੇ ਨਾਂ ਤੋਂ ਮਸ਼ਹੂਰ ਫੌਜਾ ਸਿੰਘ ਇੱਕ ਅਪ੍ਰੈਲ ਨੂੰ 110 ਸਾਲ ਦੇ ਹੋ ਗਏ। ਇਸ ਉਮਰ ਵਿੱਚ ਵੀ ਨੌਜਵਾਨਾਂ ਨੂੰ ਆਪਣੀ ਫਿਟਨੈਸ ਨਾਲ ਮਾਤ ਦਿੰਦੇ ਫੌਜਾ ਸਿੰਘ ਦੀ ਸਿਹਤ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕੀ ਖਾਂਦੇ ਹਨ ਫੌਜਾ ਸਿੰਘ ਜੋ ਇਸ ਉਮਰ ਵਿੱਚ ਵੀ ਇੰਨੇ ਫਿਟ ਹਨ।

ਪੰਜਾਬੀ ਬੁਲੇਟਿਨ ਨਾਲ ਖਾਸ ਗੱਲਬਾਤ ‘ਚ ਫੌਜਾ ਸਿੰਘ ਨੇ ਦੱਸਿਆ ਕਿ ਉਹ ਤੜਕੇ 5:30 ਵਜੇ ਉੱਠ ਕੇ 6 ਵਜੇ ਤੱਕ ਪਾਰਕ ‘ਚ ਸੈਰ ਕਰਦੇ ਹਨ। ਦੋ ਘੰਟੇ ਸੈਰ ਤੋਂ ਬਾਅਦ ਨਹਾਉਂਦੇ ਹਨ ਤੇ ਫਿਰ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਦੇ ਹਨ।

ਨਾਸ਼ਤੇ ਵਿੱਚ ਸਿਰਫ਼ ਘਰ ਦੇ ਬਣੇ ਦਹੀਂ ਦੀਆਂ ਦੋ ਕੋਲੀਆਂ ਖਾਂਦੇ ਹਨ। ਕਰੀਬ ਦੁਪਿਹਰ 12 ਵਜੇ ਇੱਕ ਰੋਟੀ ਸਬਜੀ ਨਾਲ ਖਾਂਦੇ ਹਨ। ਦੇਸੀ ਘਿਓ ਦੀਆਂ ਪਿੰਨੀਆਂ ਫੌਜਾ ਸਿੰਘ ਨੂੰ ਬਹੁਤ ਪਸੰਦ ਹਨ ਤੇ ਦੁਨੀਆਂ ਚ ਜਿੱਥੇ ਮਰਜੀ ਰਹਿਣ ਪਿੰਨੀਆਂ ਜਰੂਰ ਖਾਂਦੇ ਹਨ।

ਵੇਖੋ ਵੀਡੀਓ

ਫੌਜਾ ਸਿੰਘ ਦੱਸਦੇ ਹਨ- ਜਿਸ ਚੀਜ਼ ਤੋਂ ਅਸੀਂ ਕੰਮ ਲੈਣਾ ਹੈ ਉਸ ਦੀ ਰਿਪੇਅਰ ਕਰਨੀ ਬਹੁਤ ਜ਼ਰੂਰੀ ਹੈ। ਇਸ ਕਰਕੇ ਆਪਣੇ ਸਰੀਰ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਵਿਅਕਤੀ ਨੂੰ ਉਹੀ ਚੀਜ਼ ਖਾਣੀ ਚਾਹੀਦੀ ਹੈ ਜੋ ਉਸ ਨੂੰ ਪਚੇ, ਨਹੀਂ ਤਾਂ ਸਰੀਰ ਵਿਗੜਦੇ ਸਮਾਂ ਨਹੀਂ ਲੱਗਦਾ। ਜਦੋਂ ਸਰੀਰ ਟੁੱਟਣ ਲੱਗੇ, ਮਨ ਕੰਮ ਵਿੱਚ ਨਾ ਲੱਗੇ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਅਜਿਹਾ ਖਾਧਾ ਹੈ ਜੋ ਤੁਹਾਡੇ ਸਰੀਰ ਲਈ ਨਹੀਂ ਬਣਿਆ।

ਜਦੋਂ ਤੁਸੀਂ ਚੁਸਤ-ਦਰੁਸਤ ਹੋ ਜਾਂ ਸਮਝ ਜਾਉ ਕਿ ਸਰੀਰ ਵਿੱਚ ਚੰਗਾ ਖਾਣਾ ਗਿਆ ਹੈ। ਆਪਣੇ ਸਰੀਰ ਪ੍ਰਤੀ ਸਚੇਤ ਰਹੋ ਕਿਉਂਕਿ ਜਾਨ ਹੈ ਤਾਂ ਜਹਾਨ ਹੈ। -ਫੌਜਾ ਸਿੰਘ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।