ਸ਼ਾਹਕੋਟ| ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਲਾਡੀ ਸ਼ੇਰੋਵਾਲੀਆਂ ਉਤੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਜ਼ਿਮਨੀ ਚੋਣ ਵਾਲੇ ਦਿਨ ਆਪ ਵਿਧਾਇਕ ਦਲਬੀਰ ਟੌਂਗ ਦਾ ਕਾਫਲਾ ਰੋਕਿਆ ਸੀ।
ਲਾਡੀ ਸ਼ੇਰੋਵਾਲੀਆ ਉਤੇ ਇਹ ਪਰਚਾ ਆਪ ਵਿਧਾਇਕ ਦਲਬੀਰ ਟੌਂਗ ਦੀ ਸ਼ਿਕਾਇਤ ਉਤੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਵਾਲੇ ਦਿਨ ਬਾਬਾ ਬਕਾਲਾ ਤੋਂ ਆਪ ਵਿਧਾਇਕ ਸ਼ਾਹਕੋਟ ਏਰੀਏ ਵਿਚ ਘੁੰਮ ਰਹੇ ਸਨ।
ਇਸ ਵੇਲੇ ਕਾਂਗਰਸੀ ਐਮਐਲਏ ਲਾਡੀ ਸ਼ੇਰੋਵਾਲੀਆਂ ਨੇ ਉਨ੍ਹਾਂ ਉਤੇ ਵੋਟਰਾਂ ਨੂੰ ਡਰਾਊਣ ਤੇ ਬਦਮਾਸ਼ੀ ਕਰਨ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਆਪ ਵਿਧਾਇਕ ਦਲਬੀਰ ਟੌਂਗ ਨੂੰ ਇਕ ਦਿਨ ਥਾਣੇ ਵਿਚ ਬਿਠਾਈ ਰੱਖਿਆ ਸੀ ਤੇ ਬਾਅਦ ਵਿਚ ਉਨ੍ਹਾਂ ਉਤੇ ਵੀ ਪਰਚਾ ਹੋਇਆ ਸੀ।