ਜਲੰਧਰ ‘ਚ ਆਪ ਨੇਤਾ ਦਿਨੇਸ਼ ਢੱਲ ਦੇ ਭਰਾ ਖਿਲਾਫ ਪਰਚਾ, ਜਾਣੋ ਪੂਰਾ ਮਾਮਲਾ

0
775

ਜਲੰਧਰ, 2 ਨਵੰਬਰ|  ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖਿਲਾਫ ਯੂ.ਪੀ. ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਮੰਗਲਵਾਰ ਨੂੰ ਯੂ.ਪੀ. ਪੁਲਿਸ ਨੇ ਜਲੰਧਰ ‘ਚ ਛਾਪਾ ਮਾਰਿਆ।
ਦੱਸਿਆ ਜਾ ਰਿਹਾ ਹੈ ਕਿ ਨਕਲੀ ਕੰਪਨੀ ਖੋਲ੍ਹ ਕੇ ਸਿਗਰੇਟ ਬਿਜ਼ਨੈਸਮੈਨ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਦੋਸ਼ ਵਿਚ ਯੂਪੀ ਪੁਲਿਸ ਨੇ ਅਮਿਤ ਢੱਲ ਤੇ ਹੋਰਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ।

ਇਹ ਐਫ.ਆਈ.ਆਰ ਗਾਜ਼ੀਆਬਾਦ ਦੇ ਥਾਣਾ ਸਿਹਾਨੀ ਗੇਟ ‘ਚ ਦਰਜ ਕੀਤੀ ਗਈ ਹੈ। ਇਸ ਸਬੰਧੀ ਯੂ.ਪੀ. ਪੁਲਿਸ ਨੇ ਕੱਲ੍ਹ ਜਲੰਧਰ ਵਿੱਚ ਛਾਪੇਮਾਰੀ ਕੀਤੀ ਸੀ। ਦਰਅਸਲ ਯੂ.ਪੀ. ਮੈਸਰਜ਼ ਸਟੀਲ ਟਰੇਡ ਕੰਪਨੀ ਦੇ ਕੁਨਾਲ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਭਿਨਵ ਹੌਂਡਾ ਯੂ ਕਲੋਨੀ ਨਿਊ ਜੀ.ਟੀ.ਬੀ. ਨਗਰ, ਦੀਪਕ ਹੌਂਡਾ, ਅਮਿਤ ਢੱਲ, ਪੁਰਸ਼ੋਤਮ ਸੋਨੀ, ਪਿਊਸ਼ ਜੈਨ, ਚੰਦਨ ਸ਼ਰਮਾ, ਕਰੁਣਾ ਅਤੇ ਹੋਰਾਂ ਨੇ ਉਸ ਨੂੰ ਸਿਗਰਟ ਦੇਣ ਦੇ ਬਦਲੇ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ‘ਚ ਯੂ.ਪੀ. ਪੁਲਿਸ ਜਲੰਧਰ ਆਈ ਸੀ।