ਹੁਸ਼ਿਆਰਪੁਰ ਦੇ ਐਲ.ਡੀ.ਮਿੱਤਲ ਦੇਸ਼ ਦੇ ਅਮੀਰਾਂ ਦੀ ਸੂਚੀ ‘ਚ 82ਵੇਂ ਸਥਾਨ ‘ਤੇ

0
358

ਹੁਸ਼ਿਆਰਪੁਰ|ਉੱਘੇ ਉਦਯੋਗਪਤੀ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐੱਲ.ਡੀ. ਮਿੱਤਲ ਇਸ ਵਾਰ ਵੀ ਦੇਸ਼ ਦੇ 100 ਅਮੀਰਾਂ ਦੀ ਸੂਚੀ ਚ ਸ਼ਾਮਲ ਹੋਏ ਹਨ।ਇਸ ਸੰਬੰਧੀ ਫੋਬਰਜ਼ ਵਲੋਂ ਜਾਰੀ ਕੀਤੀ ਗਈ 2022 ਦੇ 100 ਅਮੀਰ ਭਾਰਤੀਆਂ ਦੀ ਸੂਚੀ ਚ 82ਵੇਂ ਸਥਾਨ ‘ਤੇ ਐਲ.ਡੀ. ਮਿੱਤਲ ਹਨ। ਉਨ੍ਹਾਂ ਦੀ ਸੰਪਤੀ 2.31 ਬਿਲੀਅਨ ਅਮਰੀਕੀ ਡਾਲਰ ਹੈ। ਜ਼ਿਕਰਯੋਗ ਹੈ ਕਿ 2012 ਚ ਪਹਿਲੀ ਵਾਰ ਦੇਸ਼ ਦੇ ਪਹਿਲੇ 100 ਅਮੀਰਾਂ ਦੀ ਸੂਚੀ ਚ ਸ਼ਾਮਲ ਹੋਣ ਵਾਲੇ 92ਵੇਂ ਸਾਲਾ ਐਲ. ਡੀ.ਮਿੱਤਲ ਪੰਜਾਬ ਦੇ ਅਜਿਹੇ ਪਹਿਲੇ ਉਦਯੋਗਪਤੀ ਹਨ, ਜੋ ਪਿਛਲੇ 11 ਸਾਲਾਂ ਤੋਂ ਇਸ ਸੂਚੀ ਚ ਸ਼ਾਮਲ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ1990 ਚ ਭਾਰਤੀ ਜੀਵਲ ਬੀਮਾ ਨਿਗਮ ਤੋਂ ਬਤੌਰ ਡਿਪਟੀ ਜ਼ੋਨਲ ਮੈਨੇਜਰ ਰਿਟਾਇਰ ਮਿੱਤਲ ਨੇ ਛੋਟੇ ਕਾਰੋਬਾਰ ਨੂੰ ਆਪਣੀ 32 ਸਾਲਾਂ ਦੀ ਮਿਹਨਤ ਸਦਕਾ ਬੁਲੰਦੀਆਂ ਤੇ ਲਿਆਂਦਾ ਹੈ।ਸੋਨਾਲੀਕਾ ਕੰਪਨੀ ਸਾਲਾਨਾ 10 ਹਜ਼ਾਰ ਕਰੋੜ ਰੁਪਏ ਦੀ ਟਰਨਓਵਰ ਵਾਲੀ ਕੰਪਨੀ ਹੈ। ਇਹੀ ਨਹੀਂ ਸੋਨਾਲੀਕਾ ਦੇਸ਼ ਦੀ ਸਭ ਤੋਂ ਵੱਡੀ ਟਰੈਕਟਰਾਂ ਦਾ ਉਤਪਾਦਨ ਕਰਨ ਵਾਲੀ ਕੰਪਨੀ ਹੈ।