ਰੂਪਨਗਰ ਜੇਲ ‘ਚ ਬੰਦ ਵਕੀਲ ਅੰਕੁਰ ਦੀ ਅਧਿਆਪਕ ਪਤਨੀ ਸੁਧਾ ਵਰਮਾ ਸਿੱਖਿਆ ਵਿਭਾਗ ’ਚੋਂ ਮੁਅੱਤਲ

0
4254

ਰੂਪਨਗਰ, 3 ਨਵੰਬਰ | ਬਜ਼ੁਰਗ ਮਾਂ ’ਤੇ ਤਸ਼ੱਦਦ ਕਰਦੇ ਮਾਮਲੇ ਵਿਚ ਜੇਲ ’ਚ ਬੰਦ ਵਕੀਲ ਅੰਕੁਰ ਵਰਮਾ ਦੀ ਅਧਿਆਪਕ ਪਤਨੀ ਸੁਧਾ ਵਰਮਾ ਨੂੰ ਸਿੱਖਿਆ ਵਿਭਾਗ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਦਰਅਸਲ ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਦੀ ਕੋਠੀ ਨੰ. 478 ‘ਚ ਕੁਝ ਸਮੇਂ ਤੋਂ ਨਾਮੀ ਵਕੀਲ ਅੰਕੁਰ ਵਰਮਾ ਵੱਲੋਂ ਆਪਣੀ ਅਧਰੰਗ ਦੀ ਮਰੀਜ਼ ਬਜ਼ੁਰਗ ਮਾਂ ’ਤੇ ਤਸ਼ੱਦਦ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਸ਼ਾਲੂ ਮਹਿਰਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪੁਲਿਸ ਲਾਈਨ ਰੂਪਨਗਰ ‘ਚ ਸੇਵਾ ਨਿਭਾਅ ਰਹੀ ਅਧਿਆਪਕਾ ਸੁਧਾ ਵਰਮਾ ਨੂੰ ਨੌਕਰੀ ਤੋਂ ਗ਼ੈਰ-ਹਾਜ਼ਰ ਰਹਿਣ ਅਤੇ ਪੁਲਿਸ ਕਾਰਵਾਈ ਕਾਰਨ ਮੁਅੱਤਲ ਕੀਤਾ ਗਿਆ ਹੈ। ਇਸ ਮਾਮਲੇ ਵਿਚ ਬਾਰ ਐਸੋਸੀਏਸ਼ਨ ਨੇ ਵੀ ਕਾਰਵਾਈ ਕਰਦਿਆਂ ਅੰਕੁਰ ਵਰਮਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ।