ਭਾਰਗੋ ਕੈਂਪ ‘ਚ ਦੁੱਧ ਵੇਚਣ ਵਾਲੇ ‘ਤੇ ਦੇਰ ਰਾਤ ਕਾਤਿਲਾਨਾ ਹਮਲਾ, ਹਾਲਤ ਗੰਭੀਰ

0
1200

ਜਲੰਧਰ | ਅੱਧਾ ਦਰਜਨ ਦੇ ਕਰੀਬ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਭਾਰਗੋ ਕੈਂਪ ‘ਚ ਰਹਿਣ ਵਾਲੇ ਇੱਕ ਦੁੱਧ ਦੇ ਕਾਰੋਬਾਰੀ ‘ਤੇ ਹਮਲਾ ਕਰ ਦਿੱਤਾ।

ਹਮਲੇ ਦੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਮਿਲ ਗਈ ਹੈ। ਪੁਲਿਸ ਨੇ ਤਿੰਨ ਅਰੋਪੀਆਂ ‘ਤੇ ਕੇਸ ਦਰਜ ਕਰ ਲਿਆ ਹੈ।

ਗੰਭੀਰ ਜਖਮੀ ਹੈੱਪੀ ਦੇ ਦੋਸਤ ਨੇ ਦੱਸਿਆ ਕਿ ਭਾਰਗੋ ਕੈਂਪ ਇਲਾਕੇ ਵਿੱਚ ਉਹ 3 ਦੋਸਤ ਬੈਠੇ ਸਨ। ਇੰਨੇ ਵਿੱਚ ਕਾਫੀ ਮੁੰਡਿਆਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਵਿੱਚੋਂ ਤਿੰਨ ਨੂੰ ਉਹ ਜਾਣਦੇ ਹਨ ਅਤੇ ਪੁਲਿਸ ਨੂੰ ਉਨ੍ਹਾਂ ਬਾਰੇ ਦੱਸ ਦਿੱਤਾ ਹੈ। ਇਨ੍ਹਾਂ ਦੇ ਨਾਂ ਜੌਨੀ, ਲੱਕੀ ਅਤੇ ਮੁਕੁਲ ਹੈ।

ਏਸੀਪੀ ਵੈਸਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਭਾਰਗੋ ਕੈਂਪ ਇਲਾਕੇ ਜਖਮੀ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਗੰਭੀਰ ਹੈ। ਹੋਸ਼ ਆਉਣ ‘ਤੇ ਬਿਆਨ ਹੋਣਗੇ ਇਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।

ਸੀਸੀਟੀਵੀ ਵੀ ਮਿਲੀ ਹੈ ਜਿਸ ਅਧਾਰ ‘ਤੇ ਕੇਸ ਦਰਜ ਕਰ ਰਹੇ ਹਾਂ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)