ਪਿਛਲੇ ਸਾਲ ਪੰਜਾਬ ਦੇ 9000 ਲੋਕਾਂ ਨੇ ਚਾਈਲਡ ਪੋਰਨ ਸਰਚ ਕੀਤਾ, ਜਲੰਧਰੀਏ ਸਭ ਤੋਂ ਅੱਗੇ ਰਹੇ, ਪੜ੍ਹੋ ਚਾਈਲਡ ਪੋਰਨ ਦੇਖਣ ਨਾਲ 5 ਸਾਲ ਦੀ ਜੇਲ੍ਹ ਕਿਉਂ ਹੁੰਦੀ ਹੈ

0
473

ਚੰਡੀਗੜ੍ਹ | ਚਾਈਲਡ ਪੋਰਨ ਦੇਖਣ ਵਾਲਿਆਂ ਦਾ ਨਵਾਂ ਸਰਵੇ ਸਾਹਮਣੇ ਆਇਆ ਹੈ। ਪੰਜਾਬ ਵਿਚ ਪਿਛਲੇ ਸਾਲ 9,000 ਲੋਕਾਂ ਨੇ ਗੂਗਲ ਉਪਰ ਚਾਈਲਡ ਪੋਰਨ ਸਰਚ ਕੀਤਾ ਹੈ। ਇਹਨਾਂ ਵਿਚ ਸਭ ਤੋਂ ਜ਼ਿਆਦਾ ਜਲੰਧਰ ਸ਼ਹਿਰ ਵਿਚ ਸਰਚ ਹੋਇਆ ਹੈ। ਜਦੋਂ ਤੁਸੀਂ ਚਾਈਲਡ ਪੋਰਨ ਦੇਖਦੇ ਹੋ ਤਾਂ ਗੂਗਲ ਤੁਹਾਨੂੰ ਇਕ ਸੂਚੀ ਵਿਚ ਸ਼ਾਮਲ ਕਰ ਦਿੰਦਾ ਹੈ।

ਚਾਈਲਡ ਪੋਰਨ ਦੇਖਣਾ ਅਪਰਾਧ ਮੰਨਿਆ ਜਾਂਦਾ ਹੈ। ਹੁਣ ਇਹ ਜਾਣਕਾਰੀ ਗੂਗਲ ਨੇ ਪੰਜਾਬ ਸਟੇਟ ਸਾਈਬਰ ਨੂੰ ਦਿੱਤੀ ਹੈ ਤਾਂ ਕਿ ਕਾਰਵਾਈ ਕੀਤੀ ਜਾ ਸਕੇ। ਹੁਣ ਤੱਕ 100 ਦੇ ਕਰੀਬ ਵਿਅਕਤੀਆਂ ਉਪਰ ਕੇਸ ਵੀ ਦਰਜ ਕੀਤੇ ਗਏ ਹਨ। ਚਾਈਲਡ ਪੋਰਨ ਦੇਖਣ ਵਾਲਿਆਂ ‘ਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ਜ਼ਿਲ੍ਹੇ ਸ਼ਾਮਲ ਹਨ।

ਪੋਰਨ ਫਿਲਮਾਂ ਬਣਾਉਣਾ, ਅਸ਼ਲੀਲ ਕੰਟੈਂਟ ਸ਼ੇਅਰ ਕਰਨਾ ਤੇ ਚਾਈਲਡ ਪੋਰਨ ਦੇਖਣਾ ਆਈਟੀ ਕਾਨੂੰਨ 2000 ਦੀ ਧਾਰਾ 67 ਬੀ ਤੇ ਪਾਕਸੋ ਐਰਟ ਧਾਰਾ 15 ਦੇ ਤਹਿਤ ਆਉਂਦਾ ਹੈ। ਕਾਨੂੰਨ ਇਹ ਅਪਰਾਧ ਕਰਨ ਵਾਲੇ ਨੂੰ 5 ਸਾਲ ਦੀ ਜੇਲ੍ਹ ਦੇ 10 ਲੱਖ ਰੁਪਏ ਜੁਰਮਾਨਾ ਵੀ ਸੁਣਵਾਉਦਾ ਹੈ।

ਸਟੇਟ ਸਾਇਬਰ ਸੈੱਲ ਨੇ ਇਕ ਸੀਨੀਅਰ ਆਈਜੀ ਦੇ ਅੰਡਰ ਟੀਮ ਦਾ ਗਠਨ ਕੀਤਾ ਹੈ। ਟੀਮ ਵਿਚ ਦੋ ਡੀਐਸਪੀ ਤੇ ਦੋ ਇੰਸਪੈਕਟਰ ਅਹੁਦੇ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਾਈਬਰ ਸੈੱਲ ਨੇ 100 ਵਿਅਕਤੀ ਖਿਲਾਫ ਪਰਚਾ ਵੀ ਦਰਜ ਕੀਤਾ ਹੈ।