ਸੈਕਸ ਘੱਟ ਕਰਨ ਕਾਰਨ 35 ਸਾਲ ਦੀ ਉਮਰ ਤੋਂ ਬਾਅਦ ਔਰਤਾਂ ‘ਚ ਆ ਜਾਂਦੀ ਇਹ ਸਮੱਸਿਆ..

0
5535

ਵਧੇਰੇ ਸੈਕਸ ਕਰਨ ਵਾਲੀਆਂ ਔਰਤਾਂ ਨੂੰ ਮੀਨੋਪੌਜ਼ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹਫ਼ਤੇ ਵਿਚ ਇਕ ਵਾਰ ਜਿਨਸੀ ਸੰਬੰਧ ਕਰਨ ਵਾਲੀਆਂ ਔਰਤਾਂ ਵਿਚ ਮੀਨੋਪੌਜ਼ ਦੀ ਸੰਭਾਵਨਾ ਉਨ੍ਹਾਂ ਔਰਤਾਂ ਨਾਲੋਂ 28 ਪ੍ਰਤੀਸ਼ਤ ਘੱਟ ਹੁੰਦੀ, ਜੋ ਇਕ ਮਹੀਨੇ ਵਿਚ ਇਕ ਵਾਰ ਸੈਕਸ ਕਰਦੀਆਂ ਹਨ। ਇਹ ਇੱਕ ਖੋਜ ਵਿੱਚ ਪਾਇਆ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਸੰਭੋਗ ਦੇ ਭੌਤਿਕ ਸੰਕੇਤ ਸਰੀਰ ਨੂੰ ਸੰਕੇਤ ਦੇ ਸਕਦੇ ਹਨ  ਕਿ ਗਰਭਵਤੀ ਹੋਣ ਦੀ ਸੰਭਾਵਨਾ ਹੈ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਮੀਨੋਪੌਜ਼ ਉਨ੍ਹਾਂ ਔਰਤਾਂ ਵਿਚ ਜਲਦੀ ਹੋ ਜਾਂਦੀ ਹੈ, ਜਿਨ੍ਹਾਂ ਦੀ ਮੱਧ-ਜੀਵਨ (35 ਅਤੇ ਇਸਤੋਂ ਵੱਧ) ਵਿਚ ਵਾਰ ਵਾਰ ਸਰੀਰਕ ਸੰਬੰਧ ਨਹੀਂ ਹੁੰਦੇ।

ਯੂਨੀਵਰਸਿਟੀ ਆਫ ਲੰਡਨ ਦੇ ਵਿਦਵਾਨ ਮੇਗਨ ਅਰਨੋਟ ਨੇ ਕਿਹਾ, “ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਔਰਤ ਸੈਕਸ ਨਹੀਂ ਕਰ ਰਹੀ ਅਤੇ  ਗਰਭ ਧਾਰਣ ਦਾ ਕੋਈ ਮੌਕਾ ਨਹੀਂ ਮਿਲ ਰਿਹਾ ਤਾਂ ਸਰੀਰ ਅੰਡੇ ਬਣਾਉਣਾ ਬੰਦ ਕਰ ਦਿੰਦਾ ਹੈ, ਕਿਉਂਕਿ ਇਹ ਵਿਅਰਥ ਹੋਵੇਗਾ.”

ਅਧਿਐਨ ਵਿਚ ਕਿਹਾ ਗਿਆ ਹੈ ਕਿ ਓਵੂਲੇਸ਼ਨ ਦੇ ਦੌਰਾਨ ਮਹਿਲਾ ਦੀ ਪ੍ਰਤੀਰੋਧ ਸਮਰਥਾ ਖ਼ਰਾਬ ਹੋ ਜਾਂਦੀ ਹੈ, ਜਿਸ ਨਾਲ ਸਰੀਰ ਵਿੱਚ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।  ਇਹ ਖੋਜ 1996/1997 ਵਿਚ ਸਵੈਨ ਅਧਿਐਨ ਅਧੀਨ 2,936 ਔਰਤਾਂ ਤੋਂ ਇਕੱਠੇ ਕੀਤੇ ਅੰਕੜਿਆਂ ‘ਤੇ ਅਧਾਰਤ ਹੈ।

ਇਸ ਸਮੇਂ ਦੌਰਾਨ ਔਰਤ ਨੂੰ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਗਿਆ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਨ੍ਹਾਂ ਨੇ ਪਿਛਲੇ ਛੇ ਮਹੀਨਿਆਂ ਵਿੱਚ ਆਪਣੇ ਸਾਥੀ ਨਾਲ ਸਰੀਰਕ ਸੰਬੰਧ ਬਣਾਇਆ ਸੀ ਜਾਂ ਨਹੀਂ।

ਜਿਨਸੀ ਸੰਬੰਧਾਂ ਤੋਂ ਇਲਾਵਾ, ਉਸਨੂੰ ਪਿਛਲੇ ਛੇ ਮਹੀਨਿਆਂ ਦੌਰਾਨ ਜਿਨਸੀ ਉਤਸ਼ਾਹ ਨਾਲ ਜੁੜੇ ਹੋਰ ਪ੍ਰਸ਼ਨ ਵੀ ਪੁੱਛੇ ਗਏ ਸਨ, ਜਿਸ ਵਿੱਚ ਓਰਲ ਸੈਕਸ, ਜਿਨਸੀ ਸੰਪਰਕ ਅਤੇ ਸਵੈ-ਉਤੇਜਨਾ ਜਾਂ ਹੱਥਰਸੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਲਈ ਗਈ ਸੀ। ਜਿਨਸੀ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ  ਸਭ ਤੋਂ ਵੱਧ (64 ਫੀਸਦੀ ) ਮਾਮਲੇ ਦੇਖਣ ਨੂੰ ਮਿਲੇ।

ਦਸ ਸਾਲਾਂ ਦੀ ਫਾਲੋ-ਅਪ ਮਿਆਦ ਵਿੱਚ ਦੇਖਣ ਨੂੰ ਮਿਲਿਆ 2,936 36 ਔਰਤਾਂ ਵਿਚੋਂ 1,324 (45 ਪ੍ਰਤੀਸ਼ਤ) ਨੇ 52 ਸਾਲ ਦੀ ਔਸਤ ਉਮਰ ਵਿੱਚ ਕੁਦਰਤੀ  ਮੀਨੋਪੋਜ਼ ਦਾ ਅਨੁਭਵ ਕੀਤੀ।

ਦੱਸ ਦੇਈਏ ਕਿ  ਮੀਨੋਪੌਜ਼ ਨੂੰ ਇਕ ਅਜਿਹੀ ਸਥਿਤੀ ਕਿਹਾ ਜਾਂਦਾ ਹੈ ਜਦੋਂ ਔਰਤਾਂ ਵਿਚ ਮਾਹਵਾਰੀ ਚੱਕਰ ਰੁਕ ਜਾਂਦਾ ਹੈ। ਦਰਅਸਲ ਇਸ ਨੂੰ ਪ੍ਰਜਨਣ ਸਮਰਥਾ ਦਾ ਅੰਤ ਮੰਨਿਆ ਜਾਂਦਾ ਹੈ।  ਖੋਜ ਦੀ ਰਿਪੋਰਟ ਰਾਇਲ ਸੁਸਾਇਟੀ ਓਪਨ ਸਾਇੰਸ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਰਸਾਲੇ ਵਿੱਚ ਪ੍ਰਕਾਸ਼ਤ ਅਧਿਐਨ ਵਿੱਚ ਇਸਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।