ਜੇਪੀ ਨਗਰ ‘ਚ ਟਾਇਲਜ਼ ਕਾਰੋਬਾਰੀ ਤੋਂ ਗਨ ਪੁਆਇੰਟ ‘ਤੇ ਲੱਖਾਂ ਦੀ ਲੁੱਟ

0
1796

ਜਲੰਧਰ | ਸ਼ਾਮ ਢਲਦੇ ਹੀ ਜਲੰਧਰ ਵਿੱਚ ਲੁਟੇਰੇ ਐਕਟਿਵ ਹੋ ਜਾਂਦੇ ਹਨ। ਜੇਪੀ ਨਗਰ ਵਰਗੇ ਪੌਸ਼ ਇਲਾਕੇ ਵਿੱਚ ਟਾਈਲਜ਼ ਕਾਰੋਬਾਰੀ ਤੋਂ ਅੱਜ ਲੁੱਟ ਹੋ ਗਈ।

ਗਗਨ ਟਾਇਲਜ਼ ਦੇ ਮਾਲਕ ਗਗਨ ਅਰੋੜਾ ਨੇ ਦੱਸਿਆ ਕਿ ਉਹ ਸ਼ਾਮ ਕਰੀਬ ਸਾਢੇ 7 ਵਜੇ ਫੈਕਟ੍ਰੀ ਤੋਂ ਘਰ ਪਰਤ ਰਹੇ ਸਨ। ਗੁਲਾਬ ਦੇਵੀ ਰੋਡ ਉੱਤੇ ਉਨ੍ਹਾਂ ਦੀ ਟਾਇਲਜ਼ ਦੀ ਫੈਕਟ੍ਰੀ ਹੈ।

ਗਗਨ ਅਜੇ ਘਰ ਆ ਕੇ ਖੜ੍ਹੇ ਹੀ ਹੋਏ ਸਨ ਕਿ ਮੋਟਰਸਾਇਕਲ ‘ਤੇ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਇੱਕ ਲੁਟੇਰੇ ਨੇ ਗਨ ਵਿਖਾ ਕੇ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ। ਬੈਗ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰੇ ਨੇ ਫਾਈਰਿੰਗ ਕਰ ਦਿੱਤੀ।

ਜੇਪੀ ਨਗਰ ਵਿੱਚ ਲੁੱਟ ਦੀ ਵਾਰਦਾਤ ਤੋਂ ਬਾਅਦ ਏਸੀਪੀ ਫੋਰਸ ਨਾਲ ਮੌਕੇ ਉੱਤੇ ਪਹੁੰਚ ਗਏ। ਇਲਾਕੇ ਦੀ ਸੀਸੀਟੀਵੀ ਫੁਟੇਜ ਚੈੱਕ ਕਰਵਾਈ ਜਾ ਰਹੀ ਹੈ।