‘ਕੁੰਡਲੀ ਭਾਗਯ’ ਦੀ ‘ਪ੍ਰੀਤਾ’ ਇਸ ਦਿਨ ਬੱਝੇਗੀ ਵਿਆਹ ਦੇ ਬੰਧਨ ‘ਚ, ਨੇਵੀ ਅਫਸਰ ਨਾਲ ਦਿੱਲੀ ‘ਚ ਲਵੇਗੀ ਸੱਤ ਫੇਰੇ

0
1177

ਨਵੀਂ ਦਿੱਲੀ | ਛੋਟੇ ਪਰਦੇ ਦੇ ਮਸ਼ਹੂਰ ਸ਼ੋਅ ‘ਕੁੰਡਲੀ ਭਾਗਯ’ ‘ਚ ਡਾ. ਪ੍ਰੀਤਾ ਕਰਨ ਲੂਥਰਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਸ਼ਰਧਾ ਆਰੀਆ ਵਿਆਹ ਕਰਨ ਜਾ ਰਹੀ ਹੈ।

ਦਿਲਚਸਪ ਗੱਲ ਇਹ ਹੈ ਕਿ ਸਾਲਾਂ ਤੋਂ ਮਨੋਰੰਜਨ ਇੰਡਸਟਰੀ ‘ਚ ਕੰਮ ਕਰ ਰਹੀ ਸ਼ਰਧਾ ਅਰੇਂਜ ਮੈਰਿਜ ਕਰ ਰਹੀ ਹੈ। ਰਿਪੋਰਟਸ ਅਨੁਸਾਰ ਸ਼ਰਧਾ ਦੇ ਹੋਣ ਵਾਲੀ ਜੀਵਨ ਸਾਥੀ ਭਾਰਤੀ ਜਲ ਸੈਨਾ ‘ਚ ਅਫਸਰ ਹਨ। ਉਂਝ, ਸ਼ਰਧਾ ਨੇ ਆਪਣੇ ਸ਼ੋਅ ਵਿਚ ਵੀ ਅਰੇਂਜ ਮੈਰਿਜ ਦਾ ਰਸਤਾ ਹੀ ਅਪਣਾਇਆ ਸੀ ਤੇ ਅਸਲ ਵਿਚ ਜੀਵਨ ‘ਚ ਵੀ ਉਹੀ ਫ਼ੈਸਲਾ ਕੀਤਾ।

ਰਿਪੋਰਟਾਂ ਅਨੁਸਾਰ ਸ਼ਰਧਾ ਦਾ ਵਿਆਹ ਦਿੱਲੀ ‘ਚ 16 ਨਵੰਬਰ ਨੂੰ ਹੋਵੇਗਾ। ਲਾੜੇ ਦਾ ਨਾਂ ਰਾਹੁਲ ਸ਼ਰਮਾ ਹੈ ਤੇ ਉਹ ਨੇਵੀ ਅਫਸਰ ਹੈ। ਸ਼ਰਧਾ ਦੇ ਹੋਣ ਵਾਲੇ ਪਤੀ ਨੂੰ ਸੋਸ਼ਲ ਮੀਡੀਆ ਜਾਂ ਸ਼ੋਅਬਿਜ਼ ‘ਚ ਦਿਲਚਸਪੀ ਨਹੀਂ ਹੈ।

ਵਿਆਹ ‘ਚ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਹਾਲਾਂਕਿ ਸ਼ਰਧਾ ਵੱਲੋਂ ਹੁਣ ਤੱਕ ਵਿਆਹ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਸ਼ਰਧਾ ਦੀ 2015 ‘ਚ ਇਕ ਐੱਨਆਰਆਈ ਨਾਲ ਮੰਗਣੀ ਹੋਈ ਸੀ ਪਰ ਉਹ ਟੁੱਟ ਗਈ ਸੀ। ਸ਼ਰਧਾ ਦਾ ਨਾਂ ਆਲਮ ਸਿੰਘ ਮੱਕੜ ਨਾਲ ਵੀ ਜੁੜ ਚੁੱਕਾ ਹੈ, ਜਿਸ ਦੇ ਨਾਲ ਉਨ੍ਹਾਂ ‘ਨੱਚ ਬੱਲੀਏ 2019’ ਵਿਚ ਹਿੱਸਾ ਲਿਆ ਸੀ, ਹਾਲਾਂਕਿ ਇਹ ਰਿਸ਼ਤਾ ਲੰਬਾ ਨਹੀਂ ਚੱਲਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ