ਕਵੀ, ਵਾਰਤਕਕਾਰ ਕੁਲਦੀਪ ਦੁਸਾਂਝ ਦੀ 7ਵੀਂ ਕਿਤਾਬ ਹੋਈ ਲੋਕ ਅਰਪਣ

0
486

ਜਲੰਧਰ . ਸਾਬਕਾ ਕਰਨਲ ਕੁਲਦੀਪ ਦੁਸਾਂਝ ਦੀ ਸੱਤਵੀਂ ਕਿਤਾਬ (MIRAGE – A NOMAD’S TRAVELOGUE) ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਵਿਚ ਦੁਸਾਂਝ ਨੇ ਆਪਣੀ ਜੀਵਨ ਯਾਤਰਾਵਾਂ ਦਾ ਫੋਟੋ ਸਹਿਤ ਵਰਣਨ ਕੀਤਾ ਹੈ। ਇਸ ਕਿਤਾਬ ਵਿਚ ਲੇਖਕ ਦੀ ਮੁੱਖ ਦੇਸ਼ਾਂ ਅਮਰੀਕਾ, ਕੈਨੇਡਾ, ਇੰਗਲੈਂਡ, ਪੰਜ ਯੋਰਪੀਅਨ ਦੇਸ਼, ਚੀਨ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਖੱਟੇ-ਮਿੱਠੇ ਅਨੁਭਵ ਹਨ।

ਕੁਲਦੀਪ ਦੁਸਾਂਝ ਨੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾਵਾਂ ਵਿਚ ਲਿਖਿਆ ਹੈ। ਉਹ ਕਵੀ ਤੇ ਵਾਰਤਕਕਾਰ ਹਨ। ਉਹਨਾਂ ਦੁਆਰਾ ਲਿਖਿਆ ਕਿਤਾਬਾਂ YOU WILL ASK ONE DAY, GLIMPSES OF RISE AND FALL OF SIKH EMPIRE , MODEN SSB INTERVIES , ਉਸ ਸੁਬ੍ਹਾ ਦੀ ਉਡੀਕ, ਮੈਂ ਹਾਲੀ ਜਿੰਦਾ ਹਾਂ ਤੇ ਇਕ ਲੇਖ ਸੰਗ੍ਰਹਿ ਜ਼ਿੰਦਗੀ ਖੂਬਸੂਰਤ ਹੈ ਆਦਿ ਛਪ ਚੁੱਕੀਆਂ ਹਨ। ਸਮਾਗਮ ਦੌਰਾਨ ਕੁਲਦੀਪ ਦੁਸਾਂਝ ਨੇ ਆਪਣੀ ਦੇਸ਼ ਵਿਦੇਸ਼ ਦੀ ਯਾਤਰਾ ਨੂੰ ਖਾਨਾ ਬਦੋਸ਼ ਦੱਸਿਆ ਹੈ। ਇਸ ਮੌਕੇ ਰਵਿੰਦਰ ਕੌਰ ਬੇਦੀ,  ਜੀਡੀਐਸ ਬੇਦੀ ਤੇ ਐਚਜੀਵੀ ਸਿੰਘ ਹਾਜ਼ਰ ਸਨ, ਜਿਹਨਾਂ ਦੁਆਰਾ ਕਿਤਾਬਾਂ ਬਾਰੇ ਸੰਖੇਪ ਟਿੱਪਣੀਆਂ ਕੀਤੀਆਂ ਗਈਆਂ।