ਮਾਨਸਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਏ ਗੈਂਗਸਟਰ ਟੀਨੂੰ ਦਾ ਜਾਣੋ ਕੀ ਸੀ ਮੂਸੇਵਾਲਾ ਕਤਲ ਕਾਂਡ ‘ਚ ਰੋਲ

0
1237


ਅੱਜ ਤੜਕਸਾਰ ਗੈਂਗਸਟਰ ਦੀਪਕ ਟੀਨੂੰ CIA ਸਟਾਫ਼ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਪੁਲਸ ਵਲੋਂ ਗੈਂਗਸਟਰ ਨੂੰ ਰਿਮਾਂਡ ‘ਤੇ ਕਪੂਰਥਲਾ ਜੇਲ ਲਿਆਇਆ ਗਿਆ ਸੀ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਮਰਡਰ ਮਾਮਲੇ ‘ਚ ਏ ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂੰ ਨੂੰ ਮਾਨਸਾ ਪੁਲਸ ਵੱਲੋਂ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਅਤੇ ਉਸ ਦੇ ਇਸ਼ਾਰੇ ‘ਤੇ ਪੁਲਸ ਕਿਤੇ ਛਾਪਾਮਾਰੀ ਕਰਨ ਜਾ ਰਹੀ ਸੀ ਕਿ ਰਸਤੇ ‘ਚ ਪੁਲਸ ਨੂੰ ਚਕਮਾ ਦੇ ਕੇ ਦੀਪਕ ਟੀਨੂੰ ਫਰਾਰ ਹੋ ਗਿਆ | ਪੂਰੇ ਪੰਜਾਬ ‘ਚ ਗੈਂਗਸਟਰ ਦੀ ਭਾਲ ਨੂੰ ਲੈ ਕੇ ਪੁਲਸ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ

ਦੱਸਣਯੋਗ ਹੈ ਕਿ ਤਿਹਾੜ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਪੂਰਥਲਾ ਜੇਲ ‘ਚ ਬੰਦ ਗੈਂਗਸਟਰ ਦੀਪਕ ਟੀਨੂੰ ਮਾਨਸਾ ਨਾਲ ਕਾਨਫਰੰਸ ਕਾਲ ਹੋਈ ਸੀ, ਜਿਸ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ‘ਚ ਸ਼ਾਮਲ ਸੀ। ਟੀਨੂੰ ਦਾ ਵੀ ਸਿੱਧੂ ਮੂਸੇਵਾਲਾ ਦੇ ਕਤਲ ਚ ਹੱਥ ਸੀ। ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਆਏ ਗੈਂਗਸਟਰਾਂ ਨੂੰ ਬੈਅਕਪ ਮਦਦ ਮੁਹੱਇਆ ਕਰਵਾਈ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਜ਼ਦੀਕੀ ਹੈ। ਇਸੇ ਕਤਲ ਕੇਸ ਚ ਇਸ ਨੂੰ ਮਾਨਸਾ ਲਿਆਂਦਾ ਗਿਆ ਸੀ।