ਕਿਸਾਨ ਧਰਨਾ : ਕੱਲ ਨਹੀਂ ਹੋਵੇਗਾ ਪੰਜਾਬ ਬੰਦ, 3 ਵਜੇ CM ਨਾਲ ਕਿਸਾਨਾਂ ਦੀ ਮੀਟਿੰਗ, ਜਲੰਧਰ ਹਾਈਵੇ ਰਹੇਗਾ ਬੰਦ

0
1792

ਜਲੰਧਰ | ਅੱਜ ਡੀਸੀ ਦਫਤਰ ਜਲੰਧਰ ਵਿਖੇ ਕਿਸਾਨਾਂ ਦੀ ਖੇਤੀ ਮਾਹਿਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੰਨੇ ਦੇ ਲਾਗਤ ਮੁੱਲ ਨੂੰ ਲੈ ਕੇ ਹੋਈ ਮੀਟਿੰਗ ‘ਚ ਕੋਈ ਸਹਿਮਤੀ ਨਹੀਂ ਬਣ ਸਕੀ।

ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਮੰਗਲਵਾਰ ਨੂੰ ਪੰਜਾਬ ਬੰਦ ਨਹੀਂ ਹੋਵੇਗਾ ਪਰ ਜਲੰਧਰ ਹਾਈਵੇ ਬੰਦ ਰਹੇਗਾ। ਦੁਪਹਿਰ 3 ਵਜੇ CM ਨਾਲ ਚੰਡੀਗੜ੍ਹ ‘ਚ ਕਿਸਾਨਾਂ ਦੀ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ ਹੀ ਪੰਜਾਬ ਬੰਦ ਦਾ ਫੈਸਲਾ ਲਿਆ ਜਾਵੇਗਾ ਤੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।

ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਦੇ ਖੇਤੀ ਮਾਹਿਰ ਸਾਡੀ ਲਾਗਤ ਨੂੰ ਮੰਨਦੇ ਹਨ ਤੇ ਇਹ ਕਿਸਾਨਾਂ ਦੀ ਇਕ ਜਿੱਤ ਹੀ ਹੈ। ਹੁਣ ਵੇਖਣਾ ਹੋਵੇਗਾ ਕਿ ਕੱਲ ਦੀ ਮੀਟਿੰਗ ‘ਚ ਮੁੱਖ ਮੰਤਰੀ ਕੀ ਫੈਸਲਾ ਲੈਂਦੇ ਹਨ।

ਮੰਗਲਵਾਰ ਨੂੰ ਜਲੰਧਰ ਹਾਈਵੇ ਤੇ ਰੇਲਵੇ ਟ੍ਰੈਕ ਬੰਦ ਹੀ ਰਹਿਣਗੇ। ਸਰਵਿਸ ਰੋਡ ਤੋਂ ਸਿਰਫ ਵਿਦਿਆਰਥੀਆਂ ਤੇ ਐਂਬੂਲੈਂਸ ਨੂੰ ਹੀ ਜਾਣ ਦਿੱਤਾ ਜਾਵੇਗਾ।

ਮਨਜੀਤ ਸਿੰਘ ਰਾਏ ਨੇ ਕਿਹਾ ਕਿ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਸਾਡੀਆਂ ਮੰਗਾਂ ਜਲਦੀ ਮੰਨ ਲਵੇ ਤਾਂ ਅਸੀਂ ਹਾਈਵੇ ਖਾਲੀ ਕਰ ਦੇਵਾਂਗੇ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।