ਖਰੜ : ਧੀ ਨੂੰ ਦਾਜ ਲਈ ਸਹੁਰੇ ਕਰਦੇ ਸੀ ਪ੍ਰੇਸ਼ਾਨ; ਡਿਪਰੈਸ਼ਨ ‘ਚ ਆ ਕੇ ਲੜਕੀ ਦੇ ਪਿਤਾ ਨੇ ਦਿੱਤੀ ਜਾਨ

0
718

ਮੋਹਾਲੀ, 23 ਨਵੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਸਬਾ ਖਰੜ ‘ਚ ਪੈਂਦੇ ਪਿੰਡ ਪੀਰ ਸੋਹਾਣਾ ‘ਚ ਇਕ ਵਿਅਕਤੀ ਨੇ ਜਾਨ ਦੇ ਦਿੱਤੀ। ਮਰਨ ਵਾਲੇ ਵਿਅਕਤੀ ਦੀ ਪਛਾਣ ਦੀਦਾਰ ਸਿੰਘ ਵਜੋਂ ਹੋਈ ਹੈ। ਉਸ ਦੀ ਲੜਕੀ ਦੇ ਸਹੁਰੇ ਪਿਛਲੇ 4 ਸਾਲਾਂ ਤੋਂ ਉਸ ਦੀ ਧੀ ਤੋਂ ਦਾਜ ਵਜੋਂ ਕਾਰ ਦੀ ਮੰਗ ਕਰ ਰਹੇ ਸਨ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਸ ਨੇ ਜਾਨ ਦੇ ਦਿੱਤੀ।

ਮ੍ਰਿਤਕ ਦੀਦਾਰ ਸਿੰਘ ਦੀ ਪਤਨੀ ਘਟਨਾ ਸਮੇਂ ਆਪਣੀ ਲੜਕੀ ਦੇ ਘਰ ਗਈ ਹੋਈ ਸੀ। ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਬੇਟੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਹ ਆਪਣੇ ਬੇਟੇ ਗਗਨਪ੍ਰੀਤ ਨਾਲ ਗਈ ਹੋਈ ਸੀ। ਜਿਵੇਂ ਹੀ ਉਹ ਆਪਣੀ ਧੀ ਦੇ ਸਹੁਰੇ ਪਹੁੰਚੀ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)