ਖੰਨਾ ‘ਚ ਪਰਿਵਾਰ ਨੂੰ ਬੰਨ੍ਹ ਕੇ ਲੁੱਟਖੋਹ, ਨੌਜਵਾਨ ਨੇ ਲੁਟੇਰਿਆਂ ਦਾ 2 ਘੰਟੇ ਕੀਤਾ ਮੁਕਾਬਲਾ; ਲੁਟੇਰੇ ਸੋਨੇ ਦੇ ਗਹਿਣੇ ਲੈ ਕੇ ਫਰਾਰ

0
679

ਖੰਨਾ, 29 ਜਨਵਰੀ| ਖੰਨਾ ਦੇ ਕਬਜ਼ਾ ਫੈਕਟਰੀ ਰੋਡ ‘ਤੇ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਐਤਵਾਰ ਅੱਧੀ ਰਾਤ ਨੂੰ ਲੁਟੇਰੇ ਘਰ ਅੰਦਰ ਦਾਖਲ ਹੋਏ। ਪਹਿਲਾਂ ਨੌਜਵਾਨ ਨੂੰ ਬੰਨ੍ਹ ਕੇ ਉਸ ਦੇ ਮੂੰਹ ‘ਤੇ ਟੇਪ ਲਗਾ ਦਿੱਤੀ ਗਈ। ਫਿਰ ਉਸਦੀ ਮਾਂ ਨੂੰ ਬੰਨ੍ਹ ਦਿੱਤਾ ਗਿਆ। ਇਸ ਤੋਂ ਬਾਅਦ ਪੂਰੇ ਘਰ ਦੀ ਤਲਾਸ਼ੀ ਲਈ ਗਈ।

ਦੋ ਘੰਟੇ ਲੜਦਾ ਰਿਹਾ ਨੌਜਵਾਨ
ਘਰ ਦੇ ਲੜਕੇ ਤਾਲਿਫ਼ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। ਅੱਧੀ ਰਾਤ ਨੂੰ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਘਰ ਅੰਦਰ ਦਾਖਲ ਹੋਏ। ਉਨ੍ਹਾਂ ਨੇ ਆਉਂਦਿਆਂ ਹੀ ਉਸ ‘ਤੇ ਹਮਲਾ ਕਰ ਦਿੱਤਾ। ਤਾਲਿਫ ਨੇ ਦੱਸਿਆ ਕਿ ਉਸ ਨੇ 2 ਘੰਟੇ ਤੱਕ ਲੁਟੇਰਿਆਂ ਦਾ ਮੁਕਾਬਲਾ ਕੀਤਾ। ਪਰ ਬਾਅਦ ਵਿੱਚ ਉਸਦੇ ਹੱਥ ਬੰਨ੍ਹ ਦਿੱਤੇ ਗਏ ਅਤੇ ਉਸਦੇ ਮੂੰਹ ‘ਤੇ ਟੇਪ ਲਗਾ ਦਿੱਤੀ ਗਈ। ਫਿਰ ਉਨ੍ਹਾਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਘਰ ਵਿੱਚ ਸਨ 7 ​​ਲੱਖ ਰੁਪਏ
ਤਾਲਿਫ਼ ਨੇ ਦੱਸਿਆ ਕਿ ਘਰ ਵਿੱਚ 7 ​​ਲੱਖ ਰੁਪਏ ਸਨ ਪਰ ਇਹ ਰਕਮ ਲੁਟੇਰਿਆਂ ਦੇ ਹੱਥ ਨਹੀਂ ਲੱਗੀ। ਉਸ ਤੋਂ ਇਲਾਵਾ ਘਰ ਵਿੱਚ ਮਾਂ, ਅਪਾਹਜ ਭਰਾ ਅਤੇ 11 ਸਾਲ ਦੀ ਬੇਟੀ ਸੀ। ਲੁਟੇਰਿਆਂ ਨੇ ਭਰਾ-ਧੀ ਨੂੰ ਕੁਝ ਨਹੀਂ ਕਿਹਾ। ਉਨ੍ਹਾਂ ਦੇ ਹੱਥ ਸੋਨੇ ਦੇ ਕੁਝ ਗਹਿਣੇ ਲੱਗ ਗਏ। ਜਦੋਂ ਉਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਮਿਲਿਆ ਤਾਂ ਉਹ ਫਰਾਰ ਹੋ ਗਏ।

ਜਲਦ ਹੀ ਲੁਟੇਰੇ ਫੜੇ ਜਾਣਗੇ : ਡੀਐਸਪੀ

ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਫ਼ੀ ਹੱਦ ਤੱਕ ਸਫ਼ਲਤਾ ਹਾਸਲ ਕੀਤੀ ਗਈ ਹੈ। ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।