ਖੰਨਾ : ਖੰਨਾ ‘ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਦੇ ਨਾਲ ਭਰੀ ਬੱਸ ਪਲਟੀ

0
125

ਖੰਨਾ, 2 ਸਿਤੰਬਰ। ਖੰਨਾ ਦੇ ਕਸਬਾ ਮਲੌਦ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ‘ਚ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮਲੌਦ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਕਰੀਬ 1 ਵਜੇ ਇਕ ਨਿੱਜੀ ਬੱਸ ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ। ਪਿੰਡ ਕੁਹਾਲੀ ਨੂੰ ਜਾਂਦੀ ਸੜਕ ਨੇੜੇ ਇਕ ਔਰਤ ਕਾਰ ਚਲਾ ਰਹੀ ਸੀ, ਕਿ ਉਸ ਨੇ ਅਚਾਨਕ ਗੱਡੀ ਲਾਪਰਵਾਹੀ ਨਾਲ ਬੱਸ ਵੱਲ ਮੋੜ ਦਿੱਤੀ। ਕਾਰ ਨੂੰ ਬਚਾਉਂਦੇ ਹੋਏ ਬੱਸ ਰਜਵਾਹਾ ਟਰੈਕ ‘ਤੇ ਚੜ੍ਹ ਗਈ ਅਤੇ ਪਲਟ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਦੱਸਿਆ ਜਾ ਰਿਹਾ ਕਿ 6 ਔਰਤਾਂ ਜ਼ਖਮੀ ਹੋਈਆਂ ਜਿਨ੍ਹਾਂ ‘ਚੋ ਦੋ ਦੇ ਸਿਰ ‘ਤੇ ਸੱਟ ਲੱਗੀ ਹੈ। ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।